ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਮੁੜ ਵਿਵਾਦਾਂ ‘ਚ ਘਿਰੇ

TeamGlobalPunjab
2 Min Read

ਵਾਸ਼ਿੰਗਟਨ -ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਵਾਰ ਫਿਰ ਵਿਵਾਦਾਂ ‘ਚ  ਘਿਰੇ ਹੋਏ ਹਨ। ਇੱਕ ਕਾਲ ਰਿਕਾਰਡਿੰਗ ਦੇ ਅਧਾਰ ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਰੰਪ ਨੇ ਜਾਰਜੀਆ ‘ਚ  ਆਪਣੀ ਪਾਰਟੀ ਦੇ ਸੈਕਟਰੀ ‘ਤੇ ਦਬਾਅ ਪਾਇਆ ਕਿ ਉਹ ਚੋਣ ਨਤੀਜਿਆਂ ਨੂੰ ਬਦਲਣ ਲਈ ਇੱਕ ਜੇਤੂ ਵੋਟ ਹਾਸਲ ਕਰੇ। ਜਦਕਿ, ਸੈਕਟਰੀ ਨੇ ਟਰੰਪ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ।

ਦੱਸ ਦਈਏ ਇਲੈਕਟੋਰਲ ਕਾਲਜ ਦੀਆਂ ਵੋਟਾਂ ਇਸ ਹਫਤੇ ਯੂਐਸ ‘ਚ  ਰਸਮੀ ਤੌਰ ‘ਤੇ ਗਿਣੀਆਂ ਜਾਣੀਆਂ ਹਨ ਤੇ ਟਰੰਪ ਲਈ ਦੁਬਾਰਾ ਰਾਸ਼ਟਰਪਤੀ ਬਣਨ ਦਾ ਇਹ ਆਖਰੀ ਮੌਕਾ ਹੈ। ਉਧਰ ਇਸ ਮਾਮਲੇ ‘ਤੇ  ਨਵੀਂ ਚੁਣੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਹਿਣਾ ਹੈ ਕਿ ਟਰੰਪ ਨਿਰਾਸ਼ਾ ‘ਚ  ਅਜਿਹੀਆਂ ਗੱਲਾਂ ਕਰ ਰਹੇ ਹਨ। ਅਜਿਹਾ ਕਰਕੇ, ਟਰੰਪ ਅਮਰੀਕੀ ਰਾਸ਼ਟਰਪਤੀ ਦੁਆਰਾ ਪ੍ਰਾਪਤ ਕੀਤੀ ਸ਼ਕਤੀ ਦੀ ਦੁਰਵਰਤੋਂ ਕੀਤੀ ਹੈ।

 ਰਾਸ਼ਟਰਪਤੀ ਟਰੰਪ ਦਾ ਕਾਰਜਕਾਲ 15 ਦਿਨ ਦਾ ਹੈ ਤੇ ਟਰੰਪ 15 ਦਿਨਾਂ ਤੱਕ ਨਿਆਂ ਵਿਭਾਗ ਦੇ ਇੰਚਾਰਜ ਰਹੇਗਾ। ਟਰੰਪ ਨੇ ਧਮਕੀ ਦਿੱਤੀ ਕਿ ਜੇ ਰਾਫੇਂਸਪਰਗਰ ਨੇ ਉਸਦੀ ਗੱਲ ਨਾ ਮੰਨੀ ਤਾਂ ਉਸ ਵਿਰੁੱਧ ਅਪਰਾਧਿਕ ਕੇਸ ਹੋ ਸਕਦਾ ਹੈ। ਨਾਲ ਹੀ ਕਾਨੂੰਨੀ ਮਾਹਰਾਂ ਦੇ ਅਨੁਸਾਰ, ਟਰੰਪ ਵਿਰੁੱਧ ਆਪਣੀ ਹੀ ਪਾਰਟੀ ਦੇ ਚੁਣੇ ਗਏ ਅਧਿਕਾਰੀਆਂ ਨੂੰ ਭਰਮਾਉਣ ਜਾਂ ਧਮਕਾਉਣ ਲਈ ਕੇਸ ਚੱਲ ਸਕਦਾ ਹੈ। ਇਹ ਜਾਰਜੀਆ ਕਾਨੂੰਨ ਦੇ ਤਹਿਤ ਹੋ ਸਕਦਾ ਹੈ।

 ਇਸਤੋਂ ਇਲਾਵਾ 2019 ‘ਚ, ਟਰੰਪ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਫ਼ੋਨ ‘ਤੇ  ਧਮਕੀ ਦਿੱਤੀ ਸੀ। ਟਰੰਪ ਨੇ ਯੂਕ੍ਰੇਨ ਦੀ ਮਿਲਟਰੀ ਸਹਾਇਤਾ ਬੰਦ ਕਰਕੇ ਰਾਸ਼ਟਰਪਤੀ ‘ਤੇ ਦਬਾਅ ਪਾਇਆ ਕਿ ਉਹ ਬਾਇਡਨ ਖਿਲਾਫ ਜਾਂਚ ਸ਼ੁਰੂ ਕਰੇ। ਹਾਲਾਂਕਿ ਸੈਨੇਟ ਦੀ ਸੁਣਵਾਈ ਤੋਂ ਬਾਅਦ ਟਰੰਪ ਨੂੰ ਇਨ੍ਹਾਂ ਦੋਸ਼ਾਂ ਤੋਂ ਬਰੀ ਹੋ ਗਿਆ ਸੀ।

- Advertisement -

Share this Article
Leave a comment