ਨਿਊਜ਼ ਡੈਸਕ: ਮਸ਼ਹੂਰ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਤੋਂ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਮੁਨਮੁਨ ਦੱਤਾ ਉਰਫ਼ ਬਬੀਤਾ ਮੁਸ਼ਕਲ ‘ਚ ਨਜ਼ਰ ਆ ਰਹੀ ਹੈ। ਕਿਆਸ ਲਗਾਇਆ ਜਾ ਰਿਹਾ ਹੈ ਕਿ ਜਲਦੀ ਹੀ ਉਸ ਦੀ ਗ੍ਰਿਫਤਾਰੀ ਹੋ ਸਕਦੀ ਹੈ। ਦਰਅਸਲ, ਉਹ ਆਪਣੇ ਇੱਕ ਥ੍ਰੋਬੈਕ ਵਿਵਾਦਪੂਰਨ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਹੈ ਜਿਸ ਵਿੱਚ ਉਸਨੇ ਜਾਤੀਵਾਦੀ ਸ਼ਬਦਾਂ ਦੀ ਵਰਤੋਂ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਵੀਡੀਓ ਕਾਰਨ ਅਦਾਕਾਰਾ ਦਾ ਕਾਫੀ ਵਿਰੋਧ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਿਆਨ ਲਈ ਮੁਆਫੀ ਵੀ ਮੰਗ ਲਈ ਹੈ। ਪਰ ਇਸ ਤੋਂ ਬਾਅਦ ਵੀ ਹੁਣ ਮੁਨਮੁਨ ਮੁਸੀਬਤ ਵਿੱਚ ਹੈ ਕਿਉਂਕਿ ਹਿਸਾਰ ਦੀ ਇੱਕ ਵਿਸ਼ੇਸ਼ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਸਾਲ 2021 ‘ਚ ਮੁਨਮੁਨ ਨੇ ਆਪਣੇ ਯੂਟਿਊਬ ਚੈਨਲ ‘ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਇਕ ਵਿਵਾਦਿਤ ਟਿੱਪਣੀ ਕੀਤੀ ਸੀ, ਜੋ ਸਿੱਧੇ ਤੌਰ ‘ਤੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੀ ਸੀ। ਵੀਡੀਓ ‘ਚ ਉਸ ਨੇ ਕਿਹਾ, ‘ਮੈਂ ਯੂ-ਟਿਊਬ ‘ਤੇ ਆ ਰਹੀ ਹਾਂ, ਅਤੇ ਮੈਂ ਭੰਗੀ ਵਰਗੀ ਨਹੀਂ ਸਗੋਂ ਚੰਗੀ ਦਿਖਣਾ ਚਾਹੁੰਦੀ ਹਾਂ। ਇਹ ਵੀਡੀਓ ਅਪਲੋਡ ਹੁੰਦੇ ਹੀ #ArrestMunmunDutta ਟਰੈਂਡ ਕਰਨ ਲੱਗਾ।
ਮੁਨਮੁਨ ਦੱਤਾ ਦੇ ਵਕੀਲ ਰਜਤ ਕਲਸਨ ਨੇ ਖੁਲਾਸਾ ਕੀਤਾ ਕਿ ਮੁਨਮੁਨ ਦੱਤਾ ਦੀ ਅਗਾਊਂ ਜ਼ਮਾਨਤ ਪਟੀਸ਼ਨ ਹਿਸਾਰ ਵਿੱਚ ਐਸਸੀ/ਐਸਟੀ ਐਕਟ ਦੇ ਤਹਿਤ ਗਠਿਤ ਵਿਸ਼ੇਸ਼ ਅਦਾਲਤ ਦੁਆਰਾ ਰੱਦ ਕਰ ਦਿੱਤੀ ਗਈ ਹੈ। ਜੱਜ ਅਜੈ ਤਿਓਤੀਆ ਨੇ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ, ਇਸ ਲਈ ਉਸ ਦੀ ਗ੍ਰਿਫਤਾਰੀ ਦੀ ਸੰਭਾਵਨਾ ਜ਼ਿਆਦਾ ਹੈ।