ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ‘ਤੇ ਚੁੱਕੇ ਸਵਾਲ, ਮਿਲ ਰਹੀਆਂ ਹਨ ਧਮਕੀਆਂ

TeamGlobalPunjab
3 Min Read

ਚੰਡੀਗੜ੍ਹ:  ਜਲੰਧਰ ਤੋਂ ਕੈਂਟ ਹਲਕੇ ਦੇ ਵਿਧਾਇਕ ਅਤੇ ਕਾਂਗਰਸੀ ਆਗੂ ਪਰਗਟ ਸਿੰਘ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕ ਰਹੇ ਹਨ।

ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਅੱਜ ਆਪਣੀ ਰਿਹਾਇਸ਼ ‘ਚ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੀ ਸਰਕਾਰ ‘ਤੇ ਧਮਕਾਉਣ ਦੇ ਦੋਸ਼ ਲਗਾਏ ਹਨ । ਪ੍ਰਗਟ ਸਿੰਘ ਨੇ ਕਿਹਾ,” ਵੀਰਵਾਰ ਨੂੰ ਮੈਨੂੰ ਸੰਦੀਪ ਸੰਧੂ ਦਾ ਫੋਨ ਆਇਆ, ਜਿਨ੍ਹਾਂ ਕੋਲ ਮੇਰੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੰਦੇਸ਼ ਸੀ। ਉਸ ਨੇ ਕਿਹਾ ਕਿ ਤੇਰੀਆਂ ਲਿਸਟਾਂ ਬਣਾ ਲਈਆਂ ਹਨ, ਤੈਨੂੰ ਠੋਕਣਾ ਹੈ। ਹੁਣ ਉਹ ਸਜ਼ਾ ਭੁਗਤਣ ਲਈ ਤਿਆਰ ਰਹੇ। ਜਵਾਬ ਵਿਚ ਅੱਗੋਂ ਉਨ੍ਹਾਂ ਨੇ ਵੀ ਕਹਿ ਦਿੱਤਾ- ‘ਚੜ੍ਹਦਾ ਸੂਰਜ ਵੀ ਲਹਿੰਦਾ ਹੈ। ਇੱਥੇ ਮੁਗ਼ਲ, ਔਂਰਗਜ਼ੇਬ ਅੰਗਰੇਜ਼ ਤਕ ਨਹੀਂ ਰਹੇ। ਜਿਹੜੇ ਇਮਾਨਦਾਰ ਅਫਸਰ ਦੀਆਂ ਲੱਤਾਂ ਭਾਰ ਝੱਲਦੀਆਂ ਹਨ ਜਦੋਂ ਮਰਜ਼ੀ ਮੇਰੇ ਕੋਲ ਆ ਜਾਣ, ਨਹੀਂ ਤਾਂ ਜਿੱਥੇ ਕਹਿਣਗੇ ਮੈਂ ਆ ਜਾਵਾਂਗਾ।’ ਉਨ੍ਹਾਂ ‘ ਕਿਹਾ ਕੀ ਇਹ ਸੱਚ ਬੋਲਣ ਦੀ ਸਜ਼ਾ ਹੈ? ਅਸੀਂ ਬੇਅਦਬੀ ਮਾਮਲਾ, ਨਸ਼ਾ ਤਸਕਰੀ, ਮਾਈਨਿੰਗ ਤੇ ਮਾਫੀਆ ਵਰਗੇ ਮੁੱਦੇ ਚੁੱਕ ਕੇ ਪੰਜਾਬ ਨੂੰ ਲੀਹ ਤੇ ਲਿਆਉਣ ਦੀ ਅਸੀਂ ਕੋਸ਼ਿਸ਼ ਕਰਕੇ ਹਾਂ। ਜੇ ਇਹ ਇਸ ਸਭ ਦੀ ਸਜ਼ਾ ਹੈ ਤਾਂ ਮੈਨੂੰ ਮਨਜ਼ੂਰ ਹੈ।”

ਉਨ੍ਹਾਂ ਕਿਹਾ ਕਿ ਮੈਂ ਅਜ ਤੱਕ ਕਿਸੇ ਪਾਰਟੀ ਨੂੰ ਮਾੜਾ ਨਹੀਂ ਕਿਹਾ।ਪਾਰਟੀਆਂ ਕੋਈ ਮਾੜੀਆਂ ਨਹੀਂ ਹਨ, ਪਰ ਲੋਕ ਮਾੜੇ ਹੋ ਸਕਦੇ ਹਨ। ਪ੍ਰਗਟ ਸਿੰਘ ਨੇ ਕਿਹਾ ਕਿ ਪਾਰਟੀ ਵਿਚੋਂ ਜੇਕਰ ਕੋਈ ਬੇਅਦਬੀ ਬਾਰੇ ਬੋਲਦਾ ਹੈ ਤਾਂ ਉਸ ਨਾਲ ਅਜਿਹਾ ਹੀ ਸਲੂਕ ਕੀਤਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਨਾਲ ਸਾਡੇ ‘ਚ ਕੋਈ ਸੁਧਾਰ ਆ ਸਕਦਾ ਹੈ। ਅਫਸਰ ਕਠਪੁਤਲੀਆਂ ਵਾਂਗ ਕੰਮ ਕਰ ਰਹੇ ਹਨ। ਜੇ ਉਹ ਮੈਂਨੂੰ ਸਹੀ ਲਈ ਖੜ੍ਹੇ ਹੋਣ ਦੀ ਸਜ਼ਾ ਦੇਣਾ ਚਾਹੁੰਦੇ ਹਨ ਤਾਂ ਇਸ ਲਈ ਤਿਆਰ ਹਾਂ। ਪਰਗਟ ਸਿੰਘ ਨੇ ਹੋਰ ਅੱਗੇ ਬੋਲਦੇ  ਹੋਏ ਕਿਹਾ ਕਿ ਸਾਲ 2017 ‘ਚ ਜਦੋਂ ਸਰਕਾਰ ਬਣੀ ਤਾਂ ਉਮੀਦ ਸੀ ਕਿ ਬੇਅਦਬੀ ਮਾਮਲੇ ‘ਤੇ ਕੈਪਟਨ ਅਮਰਿੰਦਰ ਸਿੰਘ ਕੁਝ ਚੰਗਾ ਕਰਨਗੇ ਪਰ ਉਹ ਤਾਂ ਖ਼ੁਦ ਹੀ ਉਲਟੇ ਰਸਤੇ ਪੈ ਗਏ ਹਨ। ਉਨ੍ਹਾਂ ਕੈਪਟਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਦੇ ਸ਼ੀਸ਼ੇ ਮੂਹਰੇ ਬੈਠ ਕੇ ਦੇਖਣ ਕਿ ਅਸੀਂ ਕੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲਾ ਨਹੀਂ।

ਬੀਤੇ ਕੱਲ੍ਹ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਨੂੰ ਜਵਾਬ ਦਿੰਦੇ ਹੋਏ ਕੋਟਕਪੁਰਾ ਗੋਲੀਕਾਂਡ ਦੀਆਂ ਸੀਸੀਟੀਵੀ ਫੁੱਟੇਜ ਜਨਤਕ ਕੀਤੀਆਂ ਸੀ। ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਬੋਲਦੇ ਵੀ ਨਜ਼ਰ ਆਏ। ਉਨ੍ਹਾਂ ਸਰਕਾਰ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਨਵਜੋਤ ਸਿੱਧੂ ਖਿਲਾਫ਼ ਸਬੂਤ ਹਨ ਤਾਂ ਦੋ ਸਾਲਾਂ ਤੋਂ ਦਬਾ ਕੇ ਕਿਉਂ ਰੱਖੇ ਹਨ।

- Advertisement -

Share this Article
Leave a comment