ਇਰਾਨ ਨਾਲ ਜਾਰੀ ਜੰਗ ਦੌਰਾਨ ਅਮਰੀਕਾ ਦਾ ਵੱਡਾ ਮਿਲਟਰੀ ਰੀਫਿਊਲਿੰਗ ਜਹਾਜ਼ ਕ੍ਰੈਸ਼

Global Team
3 Min Read

ਨਿਊਜ਼ ਡੈਸਕ : ਈਰਾਨ, ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਜਾਰੀ ਜੰਗ ਦਾ ਅੱਜ 14ਵਾਂ ਦਿਨ ਹੈ ਅਤੇ ਜੰਗ ਦੇ ਦੌਰਾਨ ਅੱਜ ਜੋ ਵੱਡੀ ਖ਼ਬਰ ਆ ਰਹੀ ਹੈ, ਉਸ ਅਨੁਸਾਰ ਜੰਗ ਵਿੱਚ ਅਮਰੀਕਾ ਦਾ ਵੱਡਾ ਨੁਕਸਾਨ ਹੋ ਗਿਆ ਹੈ। ਜਾਣਕਾਰੀ ਅਨੁਸਾਰ, ਈਰਾਨ ਦੇ ਖਿਲਾਫ ‘ਆਪ੍ਰੇਸ਼ਨ ਐਪਿਕ ਫਿਊਰੀ’ ਵਿੱਚ ਸ਼ਾਮਲ KC-135 ਏਅਰ ਰੀਫਿਊਲਰ (ਹਵਾ ਵਿੱਚ ਤੇਲ ਭਰਨ ਵਾਲਾ) ਜਹਾਜ਼ ਕ੍ਰੈਸ਼ ਇਰਾਕ ‘ਚ ਕ੍ਰੈਸ਼ ਹੋ ਗਿਆ ਹੈ।

ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਹਵਾ ਵਿੱਚ ਦੂਜੇ ਜਹਾਜ਼ ਨੂੰ ਤੇਲ ਭਰ ਰਿਹਾ ਸੀ। ਇਸ ਘਟਨਾ ਤੋਂ ਬਾਅਦ ਅਮਰੀਕੀ ਫ਼ੌਜ ਨੇ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਹਾਦਸਾ ਅਜਿਹੇ ਸਮੇਂ ਵਿੱਚ ਵਾਪਰਿਆ ਹੈ ਜਦੋਂ ਮਿਡਲ ਈਸਟ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਸਾਂਝੀ ਫ਼ੌਜ ਈਰਾਨ ਖ਼ਿਲਾਫ਼ ਹਮਲਾਵਰ ਫ਼ੌਜੀ ਮੁਹਿੰਮ ਚਲਾ ਰਹੀ ਹੈ। ਦੱਸ ਦੇਈਏ ਕਿ ਇਹ KC-135 ਜਹਾਜ਼ ਜੰਗ ਵਿੱਚ ਸ਼ਾਮਲ ਲੜਾਕੂ ਜਹਾਜ਼ਾਂ ਨੂੰ ਹਵਾ ਵਿੱਚ ਹੀ ਬਾਲਣ (ਤੇਲ) ਦੇਣ ਦਾ ਕੰਮ ਕਰਦਾ ਹੈ ਤਾਂ ਜੋ ਲੜਾਕੂ ਜਹਾਜ਼ਾਂ ਨੂੰ ਵਾਰ-ਵਾਰ ਲੈਂਡ ਕਰਨ ਦੀ ਲੋੜ ਨਾ ਪਵੇ।

ਯੂ.ਐਸ. ਸੈਂਟਰਲ ਕਮਾਂਡ ਨੇ ਵੀ KC-135 ਏਅਰ ਰੀਫਿਊਲਰ ਜਹਾਜ਼ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ। CENTCOM ਨੇ ਟਵੀਟ ਕਰਕੇ ਦੱਸਿਆ – “ਯੂ.ਐਸ. ਸੈਂਟਰਲ ਕਮਾਂਡ ਨੂੰ KC-135 ਏਅਰ ਰੀਫਿਊਲਰ ਜਹਾਜ਼ ਦੇ ਨੁਕਸਾਨ ਦੀ ਜਾਣਕਾਰੀ ਹੈ। ਇਹ ਘਟਨਾ ‘ਆਪ੍ਰੇਸ਼ਨ ਐਪਿਕ ਫਿਊਰੀ’ ਦੌਰਾਨ ਫ੍ਰੈਂਡਲੀ ਏਅਰਸਪੇਸ ਵਿੱਚ ਵਾਪਰੀ ਹੈ ਅਤੇ ਬਚਾਅ ਮੁਹਿੰਮ ਜਾਰੀ ਹੈ। ਇੱਕ ਜਹਾਜ਼ ਪੱਛਮੀ ਇਰਾਕ ਵਿੱਚ ਡਿੱਗ ਗਿਆ, ਅਤੇ ਦੂਜਾ ਸੁਰੱਖਿਅਤ ਤੌਰ ‘ਤੇ ਲੈਂਡ ਕਰ ਗਿਆ।”

ਸ਼ੁਰੂਆਤੀ ਜਾਂਚ ਅਤੇ ਅਧਿਕਾਰਤ ਬਿਆਨਾਂ ਅਨੁਸਾਰ, ਜਹਾਜ਼ ਦਾ ਡਿੱਗਣਾ ਕਿਸੇ ਦੁਸ਼ਮਣ ਦੀ ਗੋਲੀਬਾਰੀ ਜਾਂ ‘ਫ੍ਰੈਂਡਲੀ ਫਾਇਰ’ ਦਾ ਨਤੀਜਾ ਨਹੀਂ ਹੈ। ਫਿਲਹਾਲ ਇਸ ਨੂੰ ਇੱਕ ਤਕਨੀਕੀ ਦੁਰਘਟਨਾ ਵਜੋਂ ਦੇਖਿਆ ਜਾ ਰਿਹਾ ਹੈ। ਸੈਂਟਰਲ ਕਮਾਂਡ ਨੇ ਅਜੇ ਤੱਕ ਜਹਾਜ਼ ਵਿੱਚ ਸਵਾਰ ਚਾਲਕ ਦਲ (crew) ਦੇ ਮੈਂਬਰਾਂ ਦੀ ਗਿਣਤੀ ਜਾਂ ਉਨ੍ਹਾਂ ਦੀ ਸਥਿਤੀ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment