Home / News / ਨਿਊਜ਼ੀਲੈਂਡ ਦੇ ਅੰਪਾਇਰ ਫਰੇਡ ਗੁਡਾਲ ਦਾ ਦੇਹਾਂਤ

ਨਿਊਜ਼ੀਲੈਂਡ ਦੇ ਅੰਪਾਇਰ ਫਰੇਡ ਗੁਡਾਲ ਦਾ ਦੇਹਾਂਤ

ਵੇਲਿੰਗਟਨ : ਨਿਊਜ਼ੀਲੈਂਡ ਦੇ ਕ੍ਰਿਕਟ ਅੰਪਾਇਰ ਫਰੇਡ ਗੁਡਾਲ ਦਾ ਦੇਹਾਂਤ ਹੋ ਗਿਆ ਹੈ। ਗੁਡਾਲ 83 ਸਾਲ ਦੇ ਸਨ। ਉਨ੍ਹਾਂ ਦੇ ਦੇਹਾਂਤ ਦਾ ਐਲਾਨ ਮੰਗਲਵਾਰ ਨੂੰ ਨਿਊਜ਼ੀਲੈਂਡ ਕ੍ਰਿਕਟ (ਐੱਨਜ਼ੈੱਡਸੀ) ਨੇ ਕੀਤਾ ਪਰ ਇਸ ਦਾ ਕਾਰਨ ਨਹੀਂ ਦੱਸਿਆ। ਗੁਡਾਲ ਨੇ 1965 ਤੋਂ 1988 ਦੇ ਵਿੱਚ 24 ਟੈਸਟ ਅਤੇ 15 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਅੰਪਾਇਰ ਕੀਤੇ।  ਦੱਸ ਦਈਏ ਕਿ ਗੁਡਾਲ ਨੇ ਸਾਲ 1980 ਵਿੱਚ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਦੇ ਵਿੱਚ ਵਿਵਾਦਪੂਰਨ ਟੈਸਟ ਸੀਰੀਜ਼ ਵਿੱਚ ਅੰਪਾਇਰਿੰਗ ਕੀਤੀ ਸੀ। ਉਨ੍ਹਾਂ ਨੂੰ ਫਰਵਰੀ 1980 ਵਿੱਚ ਕ੍ਰਾਈਸਟਚਰਚ ਦੇ ਲੈਂਕੇਸਟਰ ਪਾਰਕ ਵਿੱਚ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਵਿਵਾਦਪੂਰਨ ਟੈਸਟ ਲਈ ਜਾਣਿਆ ਜਾਂਦਾ ਹੈ। ਇਸ ਮੈਚ ‘ਚ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਕੋਲਿਨ ਕ੍ਰਾਫਟ ਨੇ  ਉਨ੍ਹਾਂ ਨੂੰ ਟੱਕਰ ਮਾਰ ਦਿਤੀ ਸੀ। ਅਜਿਹਾ ਲਗਦਾ ਸੀ ਕਿ ਕ੍ਰਾਫਟ ਨੇ ਜਾਣਬੁੱਝ ਕੇ ਅਜਿਹਾ ਕੀਤਾ ਸੀ ਪਰ ਤੇਜ਼ ਗੇਂਦਬਾਜ਼ ਨੇ ਹਮੇਸ਼ਾ ਕਿਹਾ ਕਿ ਇਹ ਦੁਰਘਟਨਾ ਸੀ।

ਕਪਤਾਨ ਕਲਾਈਵ ਲੋਇਡ ਦੀ ਅਗਵਾਈ ਵਾਲੀ ਵੈਸਟਇੰਡੀਜ਼ ਟੀਮ ਵਿਸ਼ਵ ਕ੍ਰਿਕਟ ਦੀ ਸੁਪਰਸਟਾਰ ਸੀ ਅਤੇ ਆਸਟ੍ਰੇਲੀਆ ਵੱਲੋਂ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਤਿੰਨ ਟੈਸਟ ਅਤੇ ਇੱਕ ਵਨਡੇ ਖੇਡਣ ਲਈ ਨਿਊਜ਼ੀਲੈਂਡ ਆਈ ਸੀ।  ਨਿਊਜ਼ੀਲੈਂਡ ਨੇ ਵਨਡੇ ਸੀਰੀਜ਼ ਅਤੇ ਪਹਿਲਾ ਟੈਸਟ ਦੋਵੇਂ ਇੱਕ ਵਿਕਟ ਨਾਲ ਜਿੱਤੇ। ਗੁੱਡਾਲ ਨੇ ਦੋਵਾਂ ਮੈਚਾਂ ਵਿੱਚ ਕਾਰਜਭਾਰ ਸੰਭਾਲਿਆ ਅਤੇ ਵੈਸਟਇੰਡੀਜ਼ ਦੇ ਖਿਡਾਰੀਆਂ ਦਾ ਮੰਨਣਾ ਸੀ ਕਿ ਉਸਦੇ ਵਿਰੁੱਧ ਬਹੁਤ ਸਾਰੇ ਗਲਤ ਫੈਸਲੇ ਹੋਏ ।

Check Also

PM ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ …

Leave a Reply

Your email address will not be published. Required fields are marked *