ਵਾਸ਼ਿੰਗਟਨ: ਅਮਰੀਕਾ ‘ਚ ਕੰਮ ਕਰਨ ਵਾਲਿਆਂ ਨੂੰ ਹੁਣ ਵੀਜ਼ੇ ਲਈ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਅਮਰੀਕੀ ਟਰੰਪ ਪ੍ਰਸ਼ਾਸਨ ਨੇ H-1ਬੀ ਵੀਜ਼ਾ ਲਈ ਐਪਲੀਕੇਸ਼ਨ ਫੀਸ 10 ਡਾਲਰ ਵਧਾ ਦਿੱਤੀ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਫੀਸ ਜ਼ਰਿਏ ਇਲੈਕਟਰਾਨਿਕ ਰਜਿਸਟਰੇਸ਼ਨ ਸਿਸਟਮ ( ERS ) ਨੂੰ ਵਧਾਵਾ ਦੇਣ ਵਿੱਚ ਸਹਾਇਤਾ ਮਿਲੇਗੀ। ਇਸ ਨਾਲ ਆਉਣ ਵਾਲੇ ਸਮੇਂ ਵਿੱਚ H-1ਬੀ ਵੀਜ਼ਾ ਲਈ ਲੋਕਾਂ ਦੇ ਸਿਲੈਕਸ਼ਨ ‘ਚ ਆਸਾਨੀ ਹੋਵੇਗੀ।
ਫੀਸ ਦਾ ਵੇਰਵਾ
– H- ਬੀ ਵੀਜ਼ਾ ਅਰਜ਼ੀਆਂ ਲਈ 460 ਡਾਲਰ ( ਲਗਭਗ 32 ਹਜ਼ਾਰ ਰੁਪਏ ) ਲਏ ਜਾਂਦੇ ਹਨ
– ਇਸ ਤੋਂ ਇਲਾਵਾ ਕੰਪਨੀਆਂ ਨੂੰ ਧੋਖਾਧੜੀ ਰੋਕਣ ਅਤੇ ਜਾਂਚ ਲਈ 500 ਡਾਲਰ ( ਲਗਭਗ 35 ਹਜ਼ਾਰ ਰੁਪਏ ) ਦਾ ਭੁਗਤਾਨ ਵੀ ਕਰਨਾ ਪੈਂਦਾ ਹੈ
– ਪ੍ਰੀਮੀਅਮ ਕਲਾਸ ਵਿੱਚ 1410 ਡਾਲਰ ( ਕਰੀਬ 98 ਹਜ਼ਾਰ ਰੁਪਏ ) ਦਾ ਭੁਗਤਾਨ ਕਰਨਾ ਪੈਂਦਾ ਹੈ
ਕੀ ਹੈ ਐੱਚ-1ਬੀ ਵੀਜ਼ਾ?
ਅਮਰੀਕਾ ਹਰ ਸਾਲ ਹਾਈ – ਸਕਿਲਡ ਵਿਦੇਸ਼ੀ ਕਰਮਚਾਰੀਆਂ ਨੂੰ ਅਮਰੀਕੀ ਕੰਪਨੀਆਂ ਵਿੱਚ ਕੰਮ ਕਰਨ ਲਈ ਐੱਚ-1ਬੀ ਵੀਜ਼ਾ ਜਾਰੀ ਕਰਦਾ ਹੈ। ਤਕਨੀਕੀ ਕੰਪਨੀਆਂ ਹਰ ਸਾਲ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਲੱਖਾਂ ਕਰਮਚਾਰੀਆਂ ਦੀ ਨਿਯੁਕਤੀ ਲਈ ਇਸ ‘ਤੇ ਨਿਰਭਰ ਹੁੰਦੀਆਂ ਹਨ। ਇੱਕ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਭਾਰਤੀਆਂ ਬੇਵਜ੍ਹਾ ਨਿਸ਼ਾਨਾ ਬਣਾਇਆ ਤੇ ਇੱਥੋਂ ਦੇ ਕਰਮਚਾਰੀਆਂ ਦੇ ਐੱਚ-1ਬੀ ਵੀਜ਼ਾ ਅਰਜ਼ੀਆਂ ਸਭ ਤੋਂ ਜ਼ਿਆਦਾ ਰੱਦ ਕੀਤੀਆਂ ਹਨ।