ਬਰੈਂਪਟਨ ਵਿਖੇ ਐਂਬੂਲੈਂਸ ਨੂੰ ਟੱਕਰ ਮਾਰਨ ਦੇ ਮਾਮਲੇ ‘ਚ ਪੰਜਾਬੀ ‘ਤੇ ਦੋਸ਼ ਆਇਦ

TeamGlobalPunjab
2 Min Read

ਬਰੈਂਪਟਨ : ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਐਂਬੂਲੈਂਸ ਨੂੰ ਟੱਕਰ ਮਾਰਨ ਦੇ ਮਾਮਲੇ ‘ਚ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰਜਿੰਦਰ ਸਿੰਘ ਖਿਲਾਫ ਜਾਣਬੁੱਝ ਕੇ ਐਂਬੂਲੈਂਸ ਨੂੰ ਟੱਕਰ ਮਾਰਨ ਦੇ ਮਾਮਲੇ ਤਹਿਤ 15 ਅਪਰਾਧਕ ਦੋਸ਼ ਆਇਦ ਕੀਤੇ ਗਏ ਹਨ।

ਪੀਲ ਰੀਜਨਲ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਘਟਨਾ ਬੀਤੀ 7 ਜੂਨ ਨੂੰ ਵਾਪਰੀ ਜਦੋਂ ਪੈਰਾਮੈਡਿਕਸ ਅਤੇ ਪੁਲਿਸ ਅਫ਼ਸਰ ਇਲਾਕੇ ਦੇ ਇੱਕ ਪਾਰਕਿੰਗ ਲੌਟ ‘ਚ ਖੜ੍ਹੀ ਗੱਡੀ ‘ਚ ਇੱਕ ਬੇਹੋਸ਼ ਹੋਏ ਵਿਅਕਤੀ ਦੀ ਮਦਦ ਲਈ ਪਹੁੰਚੇ ਸਨ। ਇਸੇ ਦੌਰਾਨ ਬੇਹੋਸ਼ ਵਿਅਕਤੀ ਨੂੰ ਹੋਸ਼ ਆ ਗਿਆ ਅਤੇ ਉਸ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਦੌਰਾਨ ਐਂਬੂਲੈਂਸ ਨੂੰ ਟੱਕਰ ਮਾਰ ਦਿੱਤੀ। ਇਸ ਦੇ ਨਾਲ ਹੀ ਉਸ ਨੇ ਪਾਰਕਿੰਗ ਵਿਚ ਖੜ੍ਹੀਆਂ ਦੋ ਹੋਰ ਗੱਡੀਆ ਨੂੰ ਵੀ ਟੱਕਰ ਮਾਰੀ।

ਘਟਨਾ ਤੋਂ ਬਾਅਦ ਦੁਪਹਿਰ ਡੇਢ ਵਜੇ ਵਾਪਰੀ ਘਟਨਾ ਤੋਂ ਬਾਅਦ ਪੁਲਿਸ ਨੇ ਟੋਰਾਂਟੋ ਦੇ ਕਿਪਲਿੰਗ ਐਵੇਨਿਊ ਅਤੇ ਡੈਡਾਸ ਸਟ੍ਰੀਟ ਵੈਸਟ ਇਲਾਕੇ ‘ਚ ਖੜ੍ਹੀ ਇਕ ਗੱਡੀ ‘ਚੋਂ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਪਛਾਣ ਬਰੈਂਪਟਨ ਦੇ 32 ਸਾਲਾ ਹਰਜਿੰਦਰ ਸਿੰਘ ਵਜੋਂ ਕੀਤੀ ਗਈ।

ਹਰਜਿੰਦਰ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ ਕੀਤੀ ਜਾਇਦਾਦ ਰੱਖਣ, ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ, ਪਾਬੰਦੀਸ਼ੁਦਾ ਪਦਾਰਥ ਰੱਖਣ, ਸ਼ਨਾਖਤੀ ਦਸਤਾਵੇਜ਼ ਰੱਖਣ, ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋਣ ਦੇ ਕੁਲ 15 ਦੋਸ਼ ਆਇਦ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਹਰਜਿੰਦਰ ਸਿੰਘ ਨੂੰ 8 ਜੂਨ ਨੂੰ ਓਂਟਾਰੀਓ ਕੋਰਟ ਆਫ਼ ਜਸਟਿਸ ‘ਚ ਪੇਸ਼ ਕੀਤਾ ਗਿਆ।

- Advertisement -

Share this Article
Leave a comment