ਅਭਿਸ਼ੇਕ ਬੱਚਨ ਨੇ ਕੋਰੋਨਾਵਾਇਰਸ ਨੂੰ ਦਿੱਤੀ ਮਾਤ, ਟਵੀਟ ਕਰ ਦਿੱਤੀ ਖੁਸ਼ਖਬਰੀ

TeamGlobalPunjab
2 Min Read

ਮੁੰਬਈ: ਬੱਚਨ ਪਰਿਵਾਰ ਦੇ ਸਾਰੇ ਮੈਬਰਾਂ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਬੀਤੇ ਦਿਨੀਂ ਕੋਰੋਨਾ ਦੀ ਜਾਂਚ ਵਿੱਚ ਸੰਕਰਮਿਤ ਪਾਏ ਜਾਣ ਤੋਂ ਬਾਅਦ ਪਹਿਲਾਂ ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਅਤੇ ਇਸ ਤੋਂ ਬਾਅਦ ਐਸ਼ਵਰਿਆ ਰਾਏ ਅਤੇ ਉਨ੍ਹਾਂ ਦੀ ਧੀ ਆਰਾਧਿਆ ਹਸਪਤਾਲ ‘ਚ ਭਰਤੀ ਹੋਈ ਸਨ।

ਉੱਥੇ ਹੀ ਬੱਚਨ ਪਰਿਵਾਰ ਦੇ ਬਾਕੀ ਸਾਰੇ ਮੈਂਬਰ ਠੀਕ ਹੋਕੇ ਘਰ ਪਹੁੰਚ ਗਏ ਸਨ, ਸਿਰਫ ਅਭਿਸ਼ੇਕ ਦਾ ਠੀਕ ਹੋਣਾ ਬਾਕੀ ਸੀ। ਹੁਣ ਅਭਿਸ਼ੇਕ ਬੱਚਨ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਪਾਈ ਗਈ ਹੈ। ਅਭਿਸ਼ੇਕ ਬੱਚਨ ਨੇ ਇਹ ਖੁਸ਼ਖਬਰੀ ਖੁਦ ਟਵੀਟ ਕਰ ਕੇ ਫੈਨਜ਼ ਨੂੰ ਦਿੱਤੀ ਹੈ।

ਅਭਿਸ਼ੇਕ ਬੱਚਨ ਨੇ ਟਵੀਟ ਕਰ ਲਿਖਿਆ, ਇੱਕ ਵਾਅਦਾ ਵਾਅਦਾ ਹੁੰਦਾ ਹੈ। ਅੱਜ ਦੁਪਹਿਰ ਨੂੰ ਮੈਂ ਕੋਵਿਡ – 19 ਨੈਗੇਟਿਵ ਪਾਇਆ ਗਿਆ ਹਾਂ!!! ਮੈਂ ਤੁਹਾਨੂੰ ਸਭ ਨੂੰ ਕਿਹਾ ਸੀ ਕਿ ਮੈਂ ਇਸ ਨੂੰ ਮਾਤ ਦੇ ਦੇਵਾਂਗਾ। ਤੁਹਾਨੂੰ ਸਭ ਨੂੰ ਮੇਰੇ ਅਤੇ ਮੇਰੇ ਪਰਿਵਾਰ ਲਈ ਪ੍ਰਾਰਥਨਾਵਾਂ ਕਰਨ ਲਈ ਧੰਨਵਾਦ। ਨਾਨਾਵਤੀ ਹਸਪਤਾਲ ਦੇ ਡਾਕਟਰਾਂ, ਨਰਸਾਂ ਵਲੋਂ ਇੰਨਾ ਕੁੱਝ ਕਰਨ ਲਈ ਮੈਂ ਬਹੁਤ-ਬਹੁਤ ਧੰਨਵਾਦੀ ਹਾਂ !

Share this Article
Leave a comment