ਭਾਰਤੀ ਮੂਲ ਦੀ ਔਰਤ ਅਮਰੀਕਾ ‘ਚ ਬਣੀ ਪਹਿਲੀ ਚੀਫ ਤਕਨਾਲੋਜੀ ਅਧਿਕਾਰੀ

TeamGlobalPunjab
1 Min Read

ਭਾਰਤੀ ਬੇਸ਼ੱਕ ਕਿਸੇ ਵੀ ਮੁਲਕ ਵਿੱਚ ਚਲੇ ਜਾਣ ਆਪਣਾ ਝੰਡਾ ਹਮੇਸ਼ਾ ਬੁਲੰਦ ਰਖਦੇ ਹਨ ਤੇ ਇਹ ਗੱਲ ਸਿੱਧ ਕੀਤੀ ਹੈ ਭਾਰਤੀ ਮੂਲ ਦੀ ਰਹਿਣ ਵਾਲੀ  ਅਮਰੀਕਨ ਡਾਕਟਰ ਮੋਨੀਸ਼ਾ ਘੋਸ਼ ਨੇ। ਜਾਣਕਾਰੀ ਮੁਤਾਬਿਕ ਘੋਸ਼ ਪਹਿਲੀ ਅਜਿਹੀ ਭਾਰਤੀ ਔਰਤ ਹੈ ਜਿਸ ਨੂੰ ਅਮਰੀਕਾ ਸਰਕਾਰ ਦੇ ਸ਼ਕਤੀਸ਼ਾਲੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੀ ਚੀਫ ਤਕਨਾਲੋਜੀ ਅਧਿਕਾਰੀ ਨਿਯੁਕਤ ਕੀਤਾ ਗਿਆ।

ਉਹ ਐਫਸੀਸੀ ਦੇ ਭਾਰਤੀ-ਅਮਰੀਕੀ ਚੇਅਰਮੈਨ ਅਜੀਤ ਪਾਈ ਅਤੇ ਏਜੰਸੀ ਨੂੰ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਦੇ ਮੁੱਦਿਆਂ ਬਾਰੇ ਸਲਾਹ ਦੇਵੇਗੀ ਅਤੇ ਦਫਤਰ ਦੇ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਨਾਲ ਸਬੰਧਤ ਕੰਮ ਕਰੇਗੀ। ਜਾਣਕਾਰੀ ਮੁਤਾਬਿਕ ਘੋਸ਼ ਅਗਲੇ ਸਾਲ 13 ਜਨਵਰੀ ਨੂੰ ਆਪਣਾ ਅਹੁਦਾ ਸੰਭਾਲੇਗੀ।

ਦੱਸ ਦਈਏ ਕਿ ਉਸ ਨੂੰ ਡਾ. ਈਰਿਕ ਬਰਗਰ (Dr Eric Burger) ਦੀ ਜਗ੍ਹਾ ਲਗਾਇਆ ਜਾ ਰਿਹਾ ਹੈ। ਘੋਸ਼ ਨੇ 1991 ਵਿਚ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਇਲੈਕਟ੍ਰਿਕਲ ਇੰਜੀਨੀਅਰਿੰਗ ਵਿਚ ਪੀ.ਐਚ.ਡੀ. ਅਤੇ 1986 ਵਿਚ ਇੰਡੀਅਨ ਇੰਸਟੀਚਿਉਟ ਆਫ਼ ਟੈਕਨਾਲੌਜੀ, ਖੜਗਪੁਰ ਤੋਂ ਬੀ.ਟੈਕ ਪ੍ਰਾਪਤ ਕੀਤੀ ਸੀ। ਉਹ ਸ਼ਿਕਾਗੋ ਯੂਨੀਵਰਸਿਟੀ ਵਿੱਚ ਰਿਸਰਚ ਪ੍ਰੋਫੈਸਰ ਵੀ ਹੈ, ਜਿਥੇ ਉਹ ਇੰਟਰਨੈਟ ਸੇਵਾਵਾਂ ਲਈ ਵਾਇਰਲੈਸ ਤਕਨਾਲੋਜੀ, 5 ਜੀ ਸੈਲੂਲਰ ਬਾਰੇ ਖੋਜ ਕਰਦੀ ਹੈ।

- Advertisement -

Share this Article
Leave a comment