ਅਮਰੀਕਾ : ਜਾਤੀ ਦੇ ਆਧਾਰ ‘ਤੇ ਭੇਦਭਾਵ ਮਾਮਲਾ ਆਇਆ ਸਾਹਮਣੇ, ਮਾਮਲਾ ਸੁਪਰੀਮ ਕੋਰਟ ‘ਚ

TeamGlobalPunjab
1 Min Read

ਵਾਸ਼ਿੰਗਟਨ :– ਜਾਤੀ ਦੇ ਆਧਾਰ ‘ਤੇ ਭੇਦਭਾਵ ਖ਼ਿਲਾਫ਼ ਸੰਘਰਸ਼ ਕਰਨ ਵਾਲੇ ਅਮਰੀਕਾ ਸਥਿਤ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਨੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ‘ਚ ਏਮਿਕਸ ਕਿਊਰੀ ਦੇ ਤੌਰ ‘ਤੇ ਇਕ ਮਾਮਲੇ ‘ਚ ਖ਼ੁਦ ਨੂੰ ਪੇਸ਼ ਕੀਤਾ ਹੈ। ਇਹ ਮਾਮਲਾ ਕੰਮਕਾਜ ਵਾਲੀਆਂ ਥਾਵਾਂ ‘ਤੇ ਜਾਤੀ ਦੇ ਆਧਾਰ ‘ਤੇ ਭੇਦਭਾਵ ਦਾ ਹੈ।

ਦੱਸ ਦਈਏ ਏਮਿਕਸ ਕਿਊਰੀ ਇਕ ਤਰ੍ਹਾਂ ਨਾਲ ਅਦਾਲਤ ਦੀ ਮਦਦ ਕਰਨ ਲਈ ਨਿਯੁਕਤ ਹੁੰਦੇ ਹਨ ਜੋ ਉਸ ਕੇਸ ‘ਚ ਪਾਰਟੀ ਨਹੀਂ ਹੁੰਦੇ ਪਰ ਕਾਨੂੰਨ ਦੇ ਪਹਿਲੂਆਂ ‘ਤੇ ਕੇਸ ‘ਚ ਅਦਾਲਤ ਨੂੰ ਆਪਣੇ ਸੁਝਾਅ ਦਿੰਦੇ ਹਨ। ਜਾਤੀ ਆਧਾਰਤ ਭੇਦਭਾਵ ਦੇ ਮਾਮਲੇ ਦੀ ਸੁਣਵਾਈ 9 ਮਾਰਚ ਨੂੰ ਹੈ। ਕੈਲੀਫੋਰਨੀਆ ਦੀ ਰੈਗੂਲੇਟਰੀ ਸੰਸਥਾ ਨੇ ਸਿਸਕੋ ਸਿਸਟਮ ‘ਤੇ ਇਕ ਭਾਰਤੀ ਇੰਜੀਨੀਅਰ ਨਾਲ ਜਾਤੀ ਦੇ ਆਧਾਰ ‘ਤੇ ਭੇਦਭਾਵ ਦਾ ਮਾਮਲਾ ਦਰਜ ਕੀਤਾ ਹੈ।

ਇਹ ਇੰਜੀਨੀਅਰ ਦਲਿਤ ਹੈ। ਅਮਰੀਕਾ ‘ਚ ਜਾਤੀ ਦੇ ਆਧਾਰ ‘ਤੇ ਭੇਦਭਾਵ ਦਾ ਇਹ ਮਾਮਲਾ ਜਾਤੀ ਵਿਰੋਧੀ ਅੰਦੋਲਨ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਇਸ ਦਲਿਤ ਇੰਜੀਨੀਅਰ ਨੇ ਦੂਸਰੇ ਹੋਰ ਲੋਕਾਂ ਨੂੰ ਜਾਤੀ ਦੇ ਆਧਾਰ ‘ਤੇ ਸ਼ੋਸ਼ਣ ਖ਼ਿਲਾਫ਼ ਬੋਲਣ ਦਾ ਰਸਤਾ ਦਿਖਾਇਆ ਹੈ। ਏਆਈਸੀ ਨੇ ਅਦਾਲਤ ‘ਚ ਏਮਿਕਸ ਦਾਖ਼ਲ ਕਰਦੇ ਹੋਏ ਮਾਮਲੇ ਦੇ ਮਾਹਿਰ ਤੇ ਜਾਤੀ ਦੇ ਆਧਾਰ ‘ਤੇ ਭੇਦਭਾਵ ਦੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਕਿਹਾ ਹੈ।

TAGGED: ,
Share this Article
Leave a comment