Breaking News

ਮਿਸੀਸਾਗਾ ‘ਚ ਦਿਨ ਦਿਹਾੜੇ ਚੱਲੀ ਗੋਲੀ

ਮਿਸੀਸਾਗਾ: ਮਿਸੀਸਾਗਾ ਵਿੱਚ ਦਿਨ ਦਿਹਾੜੇ ਚੱਲੀ ਗੋਲੀ ਕਾਰਨ ਇੱਕ ਟੀਨੇਜਰ ਲੜਕਾ (16 ਸਾਲਾ) ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਵੱਲੋਂ ਮੁਹੱਈਆ ਕਰਵਾਈ ਗਈ ਹੈ। ਗੋਲੀਆਂ ਚੱਲਣ ਦੀ ਰਿਪੋਰਟ ਦੇ ਕੇ ਦੁਪਹਿਰੇ 3:00 ਵਜੇ ਕ੍ਰੈਡਿਟਵਿਊ ਰੋਡ ਤੇ ਬ੍ਰਿਟੈਨੀਆ ਰੋਡ ਵੈਸਟ ਏਰੀਆ ਵਿੱਚ ਸਥਿਤ ਟਾਊਨਹਾਊਸ ਕਾਂਪਲੈਕਸ ਵਿੱਚ ਜਾਂਚਕਾਰਾਂ ਨੂੰ ਬੁਲਾਇਆ ਗਿਆ।

ਪੀਲ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਸ ਸ਼ੂਟਿੰਗ ਵਿੱਚ 16 ਸਾਲਾ ਲੜਕਾ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਸ਼ੂਟਿੰਗ ਤੋਂ ਥੋੜ੍ਹੀ ਦੇਰ ਬਾਅਦ ਹੀ ਮਸ਼ਕੂਕਾਂ ਨੂੰ ਇਲਾਕੇ ਵਿੱਚੋਂ ਭੱਜਦਿਆਂ ਵੇਖਿਆ ਗਿਆ। ਫਿਲਹਾਲ ਅਜੇ  ਉਨ੍ਹਾਂ ਦਾ ਕਿਸੇ ਤਰ੍ਹਾਂ ਦਾ ਵੇਰਵਾ ਮੁਹੱਈਆ ਨਹੀਂ ਕਰਵਾਇਆ ਗਿਆ। ਪੁਲਿਸ ਵੱਲੋਂ ਜਾਂਚ ਜਾਰੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

CM ਮਾਨ ਦਾ ਦਾਅਵਾ ਸਰਾਸਰ ਗ਼ਲਤ, ‘ਮੈਨੂੰ ਅਮਰੀਕੀ ਪੁਲਿਸ ਨੇ ਨਹੀਂ ਲਿਆ ਹਿਰਾਸਤ ’ਚ ’: ਗੋਲਡੀ ਬਰਾੜ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ …

Leave a Reply

Your email address will not be published. Required fields are marked *