ਇਕ ਅਜਿਹੀ ਗੱਲ ‘ਤੇ ਵਿਅਕਤੀ ਨੇ ਦਿੱਤਾ ਆਪਣੀ ਪਤਨੀ ਨੂੰ ਤਲਾਕ ਕਿ ਵਜ੍ਹਾ ਜਾਣ ਕੇ ਤੁਸੀਂ ਵੀ ਹੋਵੋਗੇਂ ਹੈਰਾਨ

TeamGlobalPunjab
2 Min Read

ਉਤਰਪ੍ਰਦੇਸ : ਕਹਿੰਦੇ ਨੇ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਹੈ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਰਿਸ਼ਤਾ ਸੱਤ ਜਨਮਾਂ ਦਾ ਹੁੰਦਾ ਹੈ। ਪਰ ਅੱਜ ਜਿਵੇਂ ਜਿਵੇਂ ਦੁਨੀਆਂ ਅੱਗੇ ਵਧਦੀ ਜਾ ਰਹੀ ਹੈ ਤਿਵੇਂ ਤਿਵੇਂ ਇੰਝ ਲਗਦਾ ਹੈ ਕਿ ਇਨ੍ਹਾਂ ਪਵਿੱਤਰ ਰਿਸ਼ਤਿਆਂ ਦੀਆਂ ਡੋਰਾਂ ਵੀ ਕੱਚੀਆਂ ਹੁੰਦੀਆਂ ਜਾ ਰਹੀਆਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਉਸ ਨੂੰ ਦੇਖ ਕੇ ਤੁਸੀਂ ਵੀ ਇਹੋ ਗੱਲ ਸੋਚਣ ਲਈ ਮਜ਼ਬੂਰ ਹੋ ਜਾਵੋਂਗੇ। ਦਰਅਸਲ ਇਹ ਮਾਮਲਾ ਇੱਥੋਂ ਦੇ ਬੁਲੰਦਸ਼ਹਿਰ ਦਾ ਹੈ, ਇੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਸਿਰਫ ਇਸ ਲਈ ਤਲਾਕ ਦੇ ਦਿੱਤਾ ਕਿਉਂਕਿ ਉਸ ਦੁਬਾਰਾ ਬਣਾਈ ਗਈ ਸਬਜੀ ਮਹਿਲਾ ਦੇ ਪਤੀ ਨੂੰ ਪਸੰਦ ਨਹੀਂ ਆਈ ਸੀ।

ਜਾਣਕਾਰੀ ਮੁਤਾਬਿਕ ਪੀੜਤ ਦੱਸੀ ਜਾਂਦੀ ਮਹਿਲਾ ਦਾ ਨਾਮ ਆਰਫਾ ਹੈ ਅਤੇ ਇਸ ਨੇ ਸਥਾਨਕ ਐਸਐਸਪੀ ਤੋਂ ਇਨਸਾਫ ਦੀ ਮੰਗ ਕੀਤੀ ਹੈ। ਆਰਫਾ ਅਨੁਸਾਰ ਸਬਜ਼ੀ ਵਿੱਚ ਨਮਕ ਅਤੇ ਮਿਰਚ ਘੱਟ ਹੋਣ ਕਾਰਨ ਉਸ ਦੇ ਪਤੀ ਨੂੰ ਇਹ ਪਸੰਦ ਨਹੀਂ ਆਈ ਤੇ ਇਸੇ ਲਈ ਉਸ ਨੇ ਮਹਿਲਾ ਨੂੰ ਤਲਾਕ ਦੇ ਦਿੱਤਾ। ਜਾਣਕਾਰੀ ਮੁਤਾਬਿਕ ਆਰਫਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਵੀ ਕਰਦਾ ਹੈ। ਉਸ ਨੇ ਦੱਸਿਆ ਕਿ ਬੀਤੇ 9 ਸਤੰਬਰ ਨੂੰ ਉਨ੍ਹਾਂ ਦੇ ਘਰ ਸਹੁਰਾ ਪਰਿਵਾਰ ਪੱਖੀ ਕੋਈ ਰਿਸ਼ਤੇਦਾਰ ਆਏ ਸਨ, ਜਿਨ੍ਹਾਂ ਲਈ ਉਸ ਨੇ ਖਾਣਾ ਬਣਾਇਆ ਸੀ ਜਿਸ ਵਿੱਚ ਨਮਕ ਦੀ ਕਮੀ ਰਹਿ ਗਈ। ਇਸ ਤੋਂ ਬਾਅਦ ਆਰਫਾ ਨੇ ਦੋਸ਼  ਲਾਇਆ ਕਿ ਉਸ ਦੇ ਪਤੀ ਨੇ ਤਲਾਕ ਤਲਾਕ ਤਲਾਕ ਕਹਿੰਦਿਆਂ ਨਾਲੇਂ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਅਤੇ ਨਾਲੇ ਉਸ ਦੀ ਕੁੱਟਮਾਰ ਕੀਤੀ। ਮਹਿਲਾ ਨੇ ਦੱਸਿਆ ਕਿ ਉਹ ਹੁਣ ਆਪਣੇ ਮਾਂ-ਬਾਪ ਕੋਲ ਰਹਿ ਰਹੀ ਹੈ।

Share this Article
Leave a comment