ਐਲੀ ਮਾਂਗਟ ਤੋਂ ਬਾਅਦ ਹੁਣ ਰੰਮੀ ਰੰਧਾਵਾ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

TeamGlobalPunjab
1 Min Read

ਚੰਡੀਗੜ੍ਹ: ਪੰਜਾਬੀ ਗਾਇਕ ਰੰਮੀ ਰੰਧਾਵਾ ਨੂੰ ਬੀਤੀ ਸ਼ਾਮ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰੰਮੀ ਰੰਧਾਵਾ ‘ਤੇ ਹਾਊਸਿੰਗ ਸੁਸਾਇਟੀ ਦੇ ਮੈਂਬਰ ਤੇ ਸੁਰੱਖਿਆ ਕਰਮੀ ਨਾਲ ਹੱਥੋਂ ਪਾਈ ਤੇ ਗਾਲਾਂ ਕੱਢਣ ਦੇ ਦੋਸ਼ ਲੱਗੇ ਹਨ।

ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਹ ਗਾਇਕ ਉੱਚੀ ਆਵਾਜ਼ ‘ਚ ਗਾਣੇ ਲਗਾ ਕੇ ਆਸ ਪਾਸ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ। ਸੁਸਾਇਟੀ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਉਸ ਨੂੰ ਇਸ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਰੰਮੀ ਰੰਧਾਵਾ ਨੇ ਉਨ੍ਹਾਂ ਨਾਲ ਹੱਥੋਂਪਾਈ ਕੀਤੀ। ਜਿਸ ਤੋਂ ਬਾਅਦ ਹਾਊਸਿੰਗ ਸੁਸਾਇਟੀ ਦੇ ਮੈਂਬਰਾਂ ਨੇ ਮੋਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਜਿਸ ਦੇ ਤਹਿਤ ਮੁਹਾਲੀ ਪੁਲਿਸ ਨੇ ਪ੍ਰਿੰਸ- ਰੰਮੀ ਰੰਧਾਵਾ ਨੂੰ ਹਿਰਾਸਤ ‘ਚ ਲੈ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਇਨ੍ਹਾਂ ਗਾਇਕਾਂ ਦਾ ਐਲੀ ਮਾਂਗਟ ਨਾਲ ਵਿਵਾਦ ਛਿੜਿਆ ਸੀ ਤੇ ਇੱਕ ਵਾਰ ਫਿਰ ਤੋਂ ਇਹ ਗਾਇਕ ਵਿਵਾਦਾਂ ‘ਚ ਘਿਰ ਗਏ ਹਨ।

Share this Article
Leave a comment