ਅਮਰੀਕਾ : ਸੁਪਰੀਮ ਕੋਰਟ ਵਲੋਂ ਬੰਦ  ਕੀਤੀ ਗਈ ਰਾਸ਼ਟਰਪਤੀ ਚੋਣਾਂ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ

TeamGlobalPunjab
1 Min Read

ਵਾਸ਼ਿੰਗਟਨ : – ਅਮਰੀਕਾ ਦੀ ਸੁਪਰੀਮ ਕੋਰਟ ਨੇ ਬੀਤੇ  ਸੋਮਵਾਰ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਨਾਲ ਸਬੰਧਤ ਅੱਠ ਮਾਮਲਿਆਂ ਦੀ ਸੁਣਵਾਈ ਬੰਦ ਕਰ ਦਿੱਤੀ। 3 ਨਵੰਬਰ ਦੀ ਚੋਣ ਨਾਲ ਸਬੰਧਤ ਇਹ ਪਟੀਸ਼ਨਾਂ ਉਸ ਵੇਲੇ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਤਰਫੋਂ ਦਾਇਰ ਕੀਤੀਆਂ ਗਈਆਂ ਸਨ। ਇਨ੍ਹਾਂ ਪਟੀਸ਼ਨਾਂ ਨੇ ਕਈ ਰਾਜਾਂ ‘ਚ ਵੋਟਿੰਗ ‘ਤੇ ਸਵਾਲ ਉਠਾਏ ਤੇ ਉਨ੍ਹਾਂ ‘ਤੇ ਗੜਬੜੀ ਦਾ ਦੋਸ਼ ਲਾਇਆ।

 ਸੁਪਰੀਮ ਕੋਰਟ ਨੇ ਪੋਰਨ ਸਟਾਰ ਸਟਾਰਮੀ ਡੈਨੀਅਲਸ ਦੀ ਉਸ ਅਪੀਲ ਨੂੰ ਵੀ ਖਾਰਜ ਕਰ ਦਿੱਤਾ ਜਿਸ ‘ਚ ਡੈਨੀਅਲਸ ਨੇ ਆਪਣੇ ਮਾਣਹਾਨੀ ਦੇ ਕੇਸ ਨੂੰ ਮੁੜ ਉਠਾਇਆ ਹੈ ਤੇ ਸੁਣਵਾਈ ਦੀ ਮੰਗ ਕੀਤੀ। ਡੈਨੀਅਲਸ ਨੇ 2018 ‘ਚ ਡੋਨਾਲਡ ਟਰੰਪ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।

 ਪੋਰਨ ਸਟਾਰ ਦੇ ਪਟੀਸ਼ਨ ਦਾਖਲ ਕਰਨ ਵੇਲੇ ਟਰੰਪ ਰਾਸ਼ਟਰਪਤੀ ਸਨ। ਅਦਾਲਤ ਨੇ ਉਸ ਸਮੇਂ ਪਟੀਸ਼ਨ ਖਾਰਜ ਕਰ ਦਿੱਤੀ ਸੀ ਤੇ 30 ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ ਸੀ। ਡੈਨੀਅਲਸ ਦਾ ਅਸਲ ਨਾਮ ਸਟੈਫਨੀ ਕਲਿਫੋਰਡ ਹੈ। ਡੈਨੀਅਲਸ ਦਾ ਦਾਅਵਾ ਹੈ ਕਿ 2006 ‘ਚ ਉਸ ਨਾਲ ਟਰੰਪ ਦੇ ਨਾਜਾਇਜ਼ ਸੰਬੰਧ ਸਨ।

ਇਸਤੋਂ ਇਲਾਵਾ ਪੋਰਨ ਸਟਾਰ ਸਟਾਰਮੀ ਡੈਨੀਅਲਸ ਨੇ ਕਿਹਾ ਕਿ ਉਸਨੂੰ ਟਰੰਪ ਨੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਸ ਮਾਮਲੇ ‘ਤੇ ਚੁੱਪ ਰਹਿਣ ਦੇ ਸਮਝੌਤੇ ਬਦਲੇ 1,30,000 ਡਾਲਰ (ਲਗਭਗ 94 ਲੱਖ ਰੁਪਏ) ਦਿੱਤੇ ਸਨ।

- Advertisement -

TAGGED: ,
Share this Article
Leave a comment