Home / News / ਅਮਰੀਕਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਟਰੇਨ ਨਾਲ ਹੋਈ ਟੱਕਰ ‘ਚ ਦਰਦਨਾਕ ਮੌਤ

ਅਮਰੀਕਾ ‘ਚ ਦੋ ਪੰਜਾਬੀ ਨੌਜਵਾਨਾਂ ਦੀ ਟਰੇਨ ਨਾਲ ਹੋਈ ਟੱਕਰ ‘ਚ ਦਰਦਨਾਕ ਮੌਤ

ਫਰੀਜ਼ਨੋ : ਅਮਰੀਕਾ ਵਿੱਚ ਚਾਰ ਸਾਲ ਪਹਿਲਾਂ ਗਏ ਪੰਜਾਬੀ ਨੌਜਵਾਨ ਦੀ ਟਰੇਨ ਨਾਲ ਹੋਏ ਹਾਦਸੇ ‘ਚ ਦਰਦਨਾਕ ਮੌਤ ਹੋ ਗਈ। ਤਰਨਪ੍ਰੀਤ ਸਿੰਘ ਟਰੱਕ ਚਲਾਉਂਦਾ ਸੀ ਅਤੇ ਉਹ ਗੇੜਾ ਲੈਕੇ  ਟਰੱਕ ਤੇ ਮਨਟਾਨਾ ਸਟੇਟ ਵਿੱਚੋਂ ਜਾ ਰਿਹਾ ਸੀ। ਬੀਤੇ ਐਂਤਵਾਰ ਰਾਤੀਂ 9.30 ਵਜੇ ਦੇ ਕਰੀਬ ਫਰੀਵੇਅ 90 ਦੇ 350 ਮੀਲ ਮਾਰਕਰ ਨੇੜੇ, ਫਰੀਵੇਅ ਦੇ ਇੱਗਜ਼ਟ ਤੇ ਰੇਲ ਲਾਈਨ ਉੱਪਰ ਬਣੇ ਸਟਾਪ ਸ਼ਾਈਨ ਨੂੰ ਮਿੱਸ ਕਰਨ ਕਰਕੇ ਦੂਸਰੇ ਪਾਸਿਓਂ ਆ ਰਹੀ ਮਾਲ ਗੱਡੀ ਨਾਲ ਟੱਕਰ ਹੋ ਗਈ ।ਜਾਣਕਾਰੀ ਅਨੁਸਾਰ ਤਰਨਪ੍ਰੀਤ ਸਿੰਘ ਨਾਲ ਇਕ ਹੋਰ ਪੰਜਾਬੀ ਵੀ ਸੀ। ਇਸ ਜ਼ਬਰਦਸਤ ਟੱਕਰ ਕਾਰਨ ਟਰੱਕ ਨੂੰ ਅੱਗ ਲੱਗ ਗਈ  ਅਤੇ ਦੋਹਾਂ ਪੰਜਾਬੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਨਵਾਂਸ਼ਹਿਰ ਦੇ ਪਿੰਡ ਦੌਲਤਪੁਰ ਦੇ ਰਹਿਣ ਵਾਲੇ ਤਰਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਨਪ੍ਰੀਤ ਸਿੰਘ ਚਾਰ ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਉਥੇ ਟਰੱਕ ਚਲਾਉਂਦਾ ਸੀ ਬੀਤੇ ਦਿਨ ਟਰੱਕ ਤੇ ਰੇਲ ਗੱਡੀ ਦੀ ਟੱਕਰ ਹੋ ਗਈ । ਜਿਸ ‘ਚ ਵਿੱਚ ਤਰਨਪ੍ਰੀਤ ਸਿੰਘ ਦੀ ਮੌਤ ਹੋ ਗਈ।

ਦੂਸਰੇ ਮ੍ਰਿਤਕ ਪੰਜਾਬੀ ਬਾਰੇ ਇਨ੍ਹੀ ਹੀ ਜਾਣਕਾਰੀ ਮਿਲੀ ਹੈ ਕਿ ਉਹ  ਟਰੱਕ ਡਰਾਈਵਰ ਨਹੀਂ ਸੀ ‘ਤੇ ਹਾਲੇ ਕੁਝ ਕੁ ਮਹੀਨੇ ਪਹਿਲਾਂ ਇੰਡੀਆ ਤੋਂ ਛੁੱਟੀਆਂ ਕੱਟਕੇ ਮੁੜਿਆ ਸੀ ਅਤੇ ਵੈਸੇ ਹੀ ਤਰਨਪ੍ਰੀਤ ਨਾਲ ਗੇੜੇ ਤੇ ਚਲਿਆ ਗਿਆ। ਉਸਦਾ ਸਬੰਧ ਵੀ ਬੰਗੇ ਦੇ ਨੇੜਲੇ ਇਲਾਕੇ ਨਾਲ ਦੱਸਿਆ ਜਾ ਰਿਹਾ ਹੈ।

ਇਸ ਸਮੇਂ ਦੋਹਾਂ ਪਰਿਵਾਰਕ ਮੈਂਬਰਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਿੰਡ ‘ਚ ਸੋਗ ਦੀ ਲਹਿਰ ਪਸਰ ਗਈ ਹੈ।

Check Also

PM ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ …

Leave a Reply

Your email address will not be published. Required fields are marked *