ਸਨ ਫਰਾਂਸਿਸਕੋ: ਦੁਨੀਆਂ ਵਿੱਚ ਫੈਲੀ ਮਹਾਮਾਰੀ ਦੇ ਡਰ ਕਾਰਨ ਅਜ ਜਦੋਂ ਸਾਰੇ ਆਪਣੇ ਘਰਾਂ ਅੰਦਰ ਬੈਠੇ ਹਨ ਉਸ ਸਮੇ ਸਿੱਖ ਭਾਈਚਾਰੇ ਦੇ ਲੋਕ ਗਰੀਬਾਂ, ਭੁਖਿਆਂ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ । ਜੀ ਹਾਂ ਇਸੇ ਲੜੀ ਤਹਿਤ ਮੀਡੀਆ ਰਿਪੋਰਟਾਂ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਯੂਨਾਈਟਿਡ ਸਿੱਖ ਮਿਸ਼ਨ ਦੇ ਵਲੰਟੀਅਰਾਂ ਵਲੋੋਂ ਪਿਛਲੇ ਮਹੀਨੇ ਤੋਂ 1400 ਲੋੜਵੰਦਾਂ ਨੂੰ ਮੁਫਤ ਮੁੁਹਈਆ ਕਰਵਾਇਆ ਜਾ ਰਿਹਾ ਹੈ ।
#FoxNews Coverage: @usikhmission distributes thousands of #meals daily in #riverside county. United #Sikh Mission #volunteer reaching across communities and supporting those in need pic.twitter.com/X7Kbr2BRas
— United Sikh Mission (@usikhmission) May 7, 2020
ਦਸਣਯੋਗ ਹੈ ਕਿ ਇਹ ਭੋਜਨ ਸਥਾਨਕ ਹਸਪਤਾਲਾਂ ਵਿੱਚ ਨਾ ਸਿਰਫ ਬਜ਼ੁਰਗਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ, ਬਲਕਿ ਹੋਰਨਾਂ ਤਕ ਵੀ ਪਹੁੰਚਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ, ਇਹ ਇਥੇ ਜੁੜੂਪਾ ਵੈਲੀ ਮੰਦਰ ਵਿਖੇ ਵੀਕੈਂਡ ਤੇ ਮਾਸਕ ਦਾ ਲੰਗਰ ਵੀ ਲਗਾਇਆ ਗਿਆ ਸੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੁਨਾਇਟਿਡ ਸਿੱਖ ਮਿਸ਼ਨ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋ ਗੁਰਦੁਆਰਾ ਸਾਹਿਬ ਦੇ ਬਾਹਰ ਪਹਿਲਾਂ ਸਿਰਫ 175 ਲੋੜਵੰਦਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਇਆ ਜਾਂਦਾ ਸੀ ਪਰ ਹੁਣ ਵਲੰਟੀਅਰਾਂ ਦੀ ਮਦਦ ਨਾਲ ਪਿਛਲੇ ਦੋ ਹਫਤਿਆਂ ਦਰਮਿਆਨ 40 ਹਜਾਰ ਲੋਕਾਂ ਨੂੰ ਭੋਜਨ ਦਿੱਤਾ ਜਾ ਚੁੱਕਾ ਹੈ ।