ਲੌਕ ਡਾਉਨ ਦਰਮਿਆਨ ਯੁਨਾਇਟਿਡ ਸਿੱਖ ਮਿਸ਼ਨ ਸੇਵਾ ਲਈ ਆਇਆ ਅੱਗੇ, ਵੱਡੀ ਗਿਣਤੀ ਵਿੱਚ ਵੰਡ ਰਿਹੈ ਲੋੜਵੰਦਾਂ ਨੂੰ ਭੋਜਨ

TeamGlobalPunjab
1 Min Read

ਸਨ ਫਰਾਂਸਿਸਕੋ: ਦੁਨੀਆਂ ਵਿੱਚ ਫੈਲੀ ਮਹਾਮਾਰੀ ਦੇ ਡਰ ਕਾਰਨ ਅਜ ਜਦੋਂ ਸਾਰੇ ਆਪਣੇ ਘਰਾਂ ਅੰਦਰ ਬੈਠੇ ਹਨ ਉਸ ਸਮੇ ਸਿੱਖ ਭਾਈਚਾਰੇ ਦੇ ਲੋਕ ਗਰੀਬਾਂ,  ਭੁਖਿਆਂ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੇ ਹਨ । ਜੀ ਹਾਂ ਇਸੇ ਲੜੀ ਤਹਿਤ ਮੀਡੀਆ ਰਿਪੋਰਟਾਂ ਅਨੁਸਾਰ ਦੱਖਣੀ ਕੈਲੀਫੋਰਨੀਆ ਵਿੱਚ ਯੂਨਾਈਟਿਡ ਸਿੱਖ ਮਿਸ਼ਨ ਦੇ ਵਲੰਟੀਅਰਾਂ ਵਲੋੋਂ ਪਿਛਲੇ ਮਹੀਨੇ ਤੋਂ 1400 ਲੋੜਵੰਦਾਂ ਨੂੰ ਮੁਫਤ ਮੁੁਹਈਆ ਕਰਵਾਇਆ ਜਾ ਰਿਹਾ ਹੈ ।

- Advertisement -

ਦਸਣਯੋਗ ਹੈ ਕਿ ਇਹ ਭੋਜਨ ਸਥਾਨਕ ਹਸਪਤਾਲਾਂ ਵਿੱਚ ਨਾ ਸਿਰਫ ਬਜ਼ੁਰਗਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ, ਬਲਕਿ ਹੋਰਨਾਂ ਤਕ ਵੀ ਪਹੁੰਚਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ, ਇਹ ਇਥੇ ਜੁੜੂਪਾ ਵੈਲੀ ਮੰਦਰ ਵਿਖੇ ਵੀਕੈਂਡ ਤੇ ਮਾਸਕ ਦਾ ਲੰਗਰ ਵੀ ਲਗਾਇਆ ਗਿਆ ਸੀ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਯੁਨਾਇਟਿਡ ਸਿੱਖ ਮਿਸ਼ਨ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਵਲੋ ਗੁਰਦੁਆਰਾ ਸਾਹਿਬ ਦੇ ਬਾਹਰ ਪਹਿਲਾਂ ਸਿਰਫ 175 ਲੋੜਵੰਦਾਂ ਨੂੰ ਮੁਫਤ ਭੋਜਨ ਮੁਹੱਈਆ ਕਰਵਾਇਆ ਜਾਂਦਾ ਸੀ ਪਰ ਹੁਣ ਵਲੰਟੀਅਰਾਂ ਦੀ ਮਦਦ ਨਾਲ ਪਿਛਲੇ ਦੋ ਹਫਤਿਆਂ ਦਰਮਿਆਨ 40 ਹਜਾਰ ਲੋਕਾਂ ਨੂੰ ਭੋਜਨ ਦਿੱਤਾ ਜਾ ਚੁੱਕਾ ਹੈ ।

Share this Article
Leave a comment