ਲਾਲੂ ਯਾਦਵ ਦੀ ਬੇਟੀ ਆਪਣੇ ਪਿਤਾ ਦੀ ਇਸ ਤਰ੍ਹਾਂ ਬਚਾਏਗੀ ਜਾਨ, ਪਰਿਵਾਰਕ ਮੈਂਬਰ ਨੇ ਕੀਤਾ ਖੁਲਾਸਾ

Rajneet Kaur
2 Min Read

ਨਿਊਜ਼ ਡੈਸਕ: ਰਾਸ਼ਟਰੀ ਜਨਤਾ ਦਲ (RJD) ਦੇ ਸਰਪ੍ਰਸਤ ਲਾਲੂ ਯਾਦਵ ਕਿਡਨੀ ਦੀ ਬੀਮਾਰੀ ਤੋਂ ਪੀੜਤ ਹਨ। ਡਾਕਟਰਾਂ ਨੇ ਲਾਲੂ ਯਾਦਵ ਨੂੰ ਕਿਡਨੀ ਟਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਲਾਲੂ ਯਾਦਵ ਦੇ ਪਰਿਵਾਰ ਦੇ ਇੱਕ ਕਰੀਬੀ ਵੱਲੋਂ ਇੱਕ ਵੱਡਾ ਖੁਲਾਸਾ ਕੀਤਾ ਗਿਆ ਹੈ। ਬਿਮਾਰ ਲਾਲੂ ਯਾਦਵ ਦੀ ਧੀ ਰੋਸ਼ਨੀ ਆਚਾਰੀਆ ਆਪਣੇ ਪਿਤਾ ਨੂੰ ਆਪਣੀ ਇੱਕ ਕਿਡਨੀ ਦਾਨ ਕਰੇਗੀ। ਰਾਸ਼ਟਰੀ ਜਨਤਾ ਦਲ ਦੇ ਸਰਪ੍ਰਸਤ ਲਾਲੂ ਯਾਦਵ ਹਾਲ ਹੀ ‘ਚ ਕਿਡਨੀ ਦੀ ਬੀਮਾਰੀ ਦੇ ਇਲਾਜ ਲਈ ਸਿੰਗਾਪੁਰ ਗਏ ਸਨ।

ਦੱਸ ਦੇਈਏ ਕਿ 74 ਸਾਲਾ ਲਾਲੂ ਯਾਦਵ ਕਿਡਨੀ ਦੀ ਸਮੱਸਿਆ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਹਨ। ਪਿਛਲੇ ਮਹੀਨੇ ਉਹ ਸਿੰਗਾਪੁਰ ਤੋਂ ਪਰਤੇ ਸਨ, ਜਿੱਥੇ ਉਹ ਆਪਣੀ ਕਿਡਨੀ ਦੀ ਸਮੱਸਿਆ ਦੇ ਇਲਾਜ ਲਈ ਗਏ ਸਨ। ਸਿੰਗਾਪੁਰ ਦੇ ਡਾਕਟਰਾਂ ਨੇ ਲਾਲੂ ਯਾਦਵ ਨੂੰ ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਕਿਹਾ ਹੈ।

ਲਾਲੂ ਯਾਦਵ ਦੇ ਪਰਿਵਾਰਕ ਮੈਂਬਰ ਨੇ ਕਿਹਾ, ”ਸਿੰਗਾਪੁਰ ‘ਚ ਰਹਿਣ ਵਾਲੀ ਉਨ੍ਹਾਂ ਦੀ ਬੇਟੀ ਰੋਸ਼ਨੀ ਅਚਾਰੀਆ ਨੇ ਆਪਣੇ ਪਿਤਾ ਨੂੰ ਨਵੀਂ ਜ਼ਿੰਦਗੀ ਦੇਣ ਦਾ ਫੈਸਲਾ ਕੀਤਾ ਹੈ।” ਲਾਲੂ ਯਾਦਵ ਫਿਲਹਾਲ ਦਿੱਲੀ ‘ਚ ਹਨ ਅਤੇ ਜ਼ਮਾਨਤ ‘ਤੇ ਬਾਹਰ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment