ਨਿਊਜ਼ੀਲੈਂਡ ਵਿੱਚ ਪੰਜ ਦਹਾਕਿਆਂ ਬਾਅਦ ਜੂਨ-ਜੁਲਾਈ ਵਿੱਚ ਹੋਈ ਬਰਫ਼ਬਾਰੀ (ਵੇਖੋ ਤਸਵੀਰਾਂ)

TeamGlobalPunjab
3 Min Read

ਆਕਲੈਂਡ : ਕੁਦਰਤ ਦੇ ਰੰਗ ਅਵੱਲੇ ਹਨ । ਜਿੱਥੇ ਕੈਨੇਡਾ ਅਤੇ ਅਮਰੀਕਾ ਰਿਕਾਰਡਤੋੜ ਗਰਮੀ ਨਾਲ ਜੂਝ ਰਹੇ ਹਨ, ਉਥੇ ਹੀ 50 ਲੱਖ ਦੀ ਆਬਾਦੀ ਵਾਲਾ ਨਿਊਜ਼ੀਲੈਂਡ 55 ਸਾਲ ਦੀ ਰਿਕਾਰਡ ਸਰਦੀ ਦਾ ਸਾਹਮਣਾ ਕਰ ਰਿਹਾ ਹੈ। ਬਰਫ਼ੀਲੇ ਤੂਫਾਨ ਦੇ ਕਾਰਨ ਨਿਊਜ਼ੀਲੈਂਡ ਵਿਚ ਕਈ ਕੌਮੀ ਰਾਜ ਮਾਰਗ ਬੰਦ ਹੋ ਗਏ ਹਨ। ਹਰ ਦਿਨ ਕਈ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਆਮ ਤੌਰ ‘ਤੇ ਨਿਊਜ਼ੀਲੈਂਡ ਵਿਚ ਜੁਲਾਈ ਦੇ ਅੰਤ ਜਾਂ ਅਗਸਤ ਦੇ ਸ਼ੁਰੂਆਤ ਵਿਚ ਬਰਫ਼ਬਾਰੀ ਸ਼ੁਰੂ ਹੁੰਦੀ ਹੈ। ਪਰ ਇਸ ਵਾਰ ‘ਆਰਕਟਿਕ ਬਲਾਸਟ’ ਦੇ ਕਾਰਨ ਇੱਕ ਮਹੀਨੇ ਪਹਿਲਾਂ ਜੂਨ ਤੋਂ ਹੀ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਹੈ।

 

 

- Advertisement -

 

ਕੁਝ ਸ਼ਹਿਰਾਂ ਵਿਚ ਤਾਂ ਇੱਕ ਦਹਾਕੇ ਬਾਅਦ ਬਰਫ਼ਬਾਰੀ ਹੋਈ ਹੈ। ਇਸ ਦੇ ਕਾਰਨ ਨਿਊਜ਼ੀਲੈਂਡ ਵਿਚ ਜੂਨ ਦਾ ਮਹੀਨਾ ਪਿਛਲੇ 55 ਸਾਲ ਵਿਚ ਸਭ ਤੋਂ ਠੰਡਾ ਰਿਹਾ। ਇਸ ਦੌਰਾਨ ਕਈ ਸ਼ਹਿਰਾਂ ਦਾ ਤਾਪਮਾਨ 1 ਡਿਗਰੀ ਤੋਂ ਮਾਈਨਸ 4 (-4°C) ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ।

ਆਮ‌ਤੌਰ ‘ਤੇ ਜੂਨ ਮਹੀਨੇ ਦੌਰਾਨ ਨਿਊਜ਼ੀਲੈਂਡ ਦਾ ਤਾਪਮਾਨ 11 ਤੋਂ 15 ਡਿਗਰੀ ਦੇ ਵਿਚ ਰਹਿੰਦਾ ਹੈ।

 

- Advertisement -

    ਸਥਾਨਕ ਮੀਡੀਆ ਮੁਤਾਬਕ ਰਾਜਧਾਨੀ ਵੇਲਿੰਗਟਨ ਵਿਚ ਲੋਕਲ ਸਟੇਟ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਰਕਟਿਕ ਵਲੋਂ ਚੱਲ ਰਹੀ ਬਰਫ਼ੀਲੀਆਂ ਹਵਾਵਾਂ ਦੇ ਕਾਰਨ ਸਮੁੰਦਰੀ ਕਿਨਾਰਿਆਂ ‘ਤੇ 12 ਮੀਟਰ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਗੜ੍ਹੇਮਾਰੀ ਦੇ ਨਾਲ ਭਾਰੀ ਵਰਖਾ ਵੀ ਹੋ ਸਕਦੀ ਹੈ। ਜਿਸ ਕਾਰਨ ਠੰਡ ਹੋਰ ਵਧ ਸਕਦੀ ਹੈ।

 

ਉਧਰ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ‘ਆਰਕਟਿਕ ਬਲਾਸਟ’ ਦੇ ਕਾਰਨ ਆਸਟ੍ਰੇਲੀਆ ਵਿਚ ਵੀ ਠੰਡ ਬਹੁਤ ਵਧ ਸਕਦੀ ਹੈ। ਧਰਤੀ ‘ਤੇ ਸਭ ਤੋਂ ਠੰਡੀ ਜਗ੍ਹਾ ਅੰਟਾਰਟਿਕਾ ਮਹਾਸਾਗਰ ਹੈ ਜੋ ਉਤਰੀ ਧਰੁਵ ‘ਤੇ ਮੌਜੂਦ ਹੈ। ਇੱਥੇ ਹਰ ਸਮੇਂ ਤਾਪਮਾਨ ਮਾਈਨਸ 80 ਡਿਗਰੀ ਤੋਂ ਥੱਲੇ ਰਹਿੰਦਾ ਹੈ। ਠੰਡ ਦੇ ਸੀਜ਼ਨ ਵਿਚ ਤਾਪਮਾਨ ਬਹੁਤ ਘੱਟ ਹੋ ਜਾਣ ‘ਤੇ ਅਕਸ਼ਾਂਸ ਵਾਲੇ ਇਲਾਕਿਆਂ ਵਿਚ ਬਰਫ਼ੀਲਾ ਤੂਫਾਨ ਚਲਣ ਲੱਗਦਾ ਹੈ। ਇਸ ਨਾਲ ਪੂਰੇ ਇਲਾਕੇ ਵਿਚ ਮੋਟੀ ਬਰਫ਼ ਜੰਮ ਜਾਂਦੀ ਹੈ। ਇਸ ਨੂੰ ਹੀ ‘ਆਰਕਟਿਕ ਬਲਾਸਟ’ ਕਿਹਾ ਜਾਂਦਾ ਹੈ।

 

ਹੇਜ਼ ਝੀਲ ਬਰਫ ਦੇ ਨਾਲ ਜੰਮ ਚੁੱਕੀ ਹੈ।

 

ਭਾਰੀ ਬਰਫ਼ਬਾਰੀ ਅਤੇ ਫਿਸਲਣ ਕਾਰਨ ਸੜਕਾਂ ਨੂੰ ਬੰਦ ਕੀਤਾ ਗਿਆ ਹੈ ।

 

Share this Article
Leave a comment