ਕੇਂਦਰੀ ਮੰਤਰੀ ਦੀ ਗੱਡੀ ਹਾਦਸਾਗ੍ਰਸਤ; ਪਤਨੀ ਦੀ ਮੌਤ

TeamGlobalPunjab
1 Min Read

ਕਰਨਾਟਕ- ਕਰਨਾਟਕ ’ਚ ਵਾਪਰੇ ਇਕ ਸੜਕ ਹਾਦਸੇ ’ਚ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਦੀ ਪਤਨੀ ਦੀ ਮੌਤ ਹੋ ਗਈ ਤੇ ਸ੍ਰੀ ਨਾਇਕ ਜ਼ਖ਼ਮੀ ਹੋ ਗਏ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਪਦ ਨਾਇਕ ਆਪਣੀ ਪਤਨੀ ਨਾਲ ਕਰਨਾਟਕ ’ਚ ਸਥਿਤ ਇਕ ਧਾਰਮਿਕ ਸਥਾਨ ਤੋਂ ਗੋਆ ਪਰਤ ਰਹੇ ਸਨ। ਇਸ ਦੌਰਾਨ ਉੱਤਰ ਕੰਨੜ ਜ਼ਿਲ੍ਹੇ ’ਚ ਅੰਕੋਲਾ ਨੇੜੇ ਹਾਦਸਾ ਵਾਪਰ ਗਿਆ।

ਸੂਤਰਾਂ ਮੁਤਾਬਕ ਸ਼੍ਰੀਪਦ ਨਾਇਕ ਨੂੰ ਇਲਾਜ ਲਈ ਉੱਤਰ ਕੰਨੜ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਇਸ ਤੋਂ ਬਾਅਦ ਦੇਰ ਰਾਤ ਨੂੰ ਗੋਆ ਦੇ ਮੈਡੀਕਲ ਕਾਲਜ ’ਚ ਭਰਤੀ ਕੀਤਾ ਗਿਆ।

ਇਸ ਹਾਦਸੇ ਦਾ ਪਤਾ ਲਗਣ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਸ਼੍ਰੀਪਦ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ।

Share this Article
Leave a comment