ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਨਵੇਂ ਦਿਸ਼ਾ ਨਿਰਦੇਸ਼ਾਂ ‘ਤੇ ਡਿਜੀਟਲ ਨਿਊਜ਼ ਪਬਲੀਸ਼ਰਜ਼ ਐਸੋਸੀਏਸ਼ਨ ਨਾਲ ਕੀਤੀ ਗੱਲਬਾਤ

TeamGlobalPunjab
2 Min Read

ਨਿਊਜ਼ ਡੈਸਕ – ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਕ ਮਹੱਤਵਪੂਰਣ ਜਾਣਕਾਰੀ ਦਿੱਤੀ ਹੈ। ਪ੍ਰਸਾਰਣ ਮੰਤਰੀ ਪ੍ਰਕਾਸ਼ ਨੇ ਹੁਣ ਓਟੀਟੀ ਪਲੇਟਫਾਰਮਸ ਸਬੰਧੀ ਜਾਰੀ ਕੀਤੇ ਗਏ ਨਵੇਂ ਦਿਸ਼ਾ ਨਿਰਦੇਸ਼ਾਂ ‘ਤੇ ਡਿਜੀਟਲ ਨਿਊਜ਼ ਪਬਲੀਸ਼ਰਜ਼ ਐਸੋਸੀਏਸ਼ਨ ਨਾਲ ਗੱਲਬਾਤ ਕੀਤੀ ਹੈ।ਇਸ ਮੌਕੇ ‘ਤੇ ਉਨ੍ਹਾਂ ਨੇ ਡਿਜੀਟਲ ਮੀਡੀਆ ਨਾਲ ਸਬੰਧਤ ਨਵਾਂ ਮੀਡੀਆ ਬਣਾਇਆ ਹੈ।

 ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਡਿਜੀਟਲ ਨਿਊਜ਼ ਪਬਲਿਸ਼ਰਜ਼ ਐਸੋਸੀਏਸ਼ਨ ਨੇ ਨਵੇਂ ਨਿਯਮਾਂ ਦਾ ਸਵਾਗਤ ਕੀਤਾ ਹੈ ਤੇ ਨਾਲ ਹੀ ਕੁਝ ਸੁਝਾਅ ਵੀ ਦਿੱਤੇ ਹਨ, ਜਿਨ੍ਹਾਂ ਨੂੰ  ਉਨ੍ਹਾਂ ਨੇ ਨੋਟ ਕੀਤਾ ਹੈ। ਭਾਰਤ ਸਰਕਾਰ ਨੇ ਹਾਲ ਹੀ ‘ਚ ਓਟੀਟੀ ਪਲੇਟਫਾਰਮਸ ਤੇ ਡਿਜੀਟਲ ਮੀਡੀਆ ਦੇ ਸੰਬੰਧ ‘ਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ, ਪਰ ਅਜੇ ਤੱਕ ਕਾਨੂੰਨੀ ਅਭਿਆਸ ‘ਚ ਨਹੀਂ ਪਾਇਆ ਗਿਆ ਹੈ। ਹੁਣ ਓਟੀਟੀ ਪਲੇਟਫਾਰਮ ਤੇ ਡਿਜੀਟਲ ਮੀਡੀਆ ਆਪਣੇ ਕੰਟੇਂਟ ਲਈ ਖੁਦ ਜ਼ਿੰਮੇਵਾਰ ਹੋਣਗੇ।

ਦੇਸ਼ ਭਰ ‘ਚ ਓਟੀਟੀ ਉੱਤੇ ਵੈਬ ਸੀਰੀਜ਼ ਤੇ ਕੰਟੇਂਟ ਦਿਖਾਏ ਜਾਣ ਦੇ ਵਿਰੋਧ ‘ਚ ਬਹੁਤ ਸਾਰੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਓਟੀਟੀ ਪਲੇਟਫਾਰਮ ਤੇ ਫਿਲਮਾਂ ਜਿਹੇ ਦਿਸ਼ਾ ਨਿਰਦੇਸ਼ ਬਣਾਉਣ ਦੀ ਗੱਲ ਵੀ ਹੋ ਰਹੀ ਸੀ।  ਇਸਤੋਂ ਇਲ਼ਾਵਾ ਸੁਪਰੀਮ ਕੋਰਟ ਨੇ ਓਟੀਟੀ ਉੱਤੇ ਦਿਖਾਏ ਗਏ ਕੰਟੇਂਟ ਉੱਤੇ ਵੀ ਸਵਾਲ ਚੁੱਕੇ ਹਨ। ਸੁਪਰੀਮ ਕੋਰਟ ਦੇ ਸਖ਼ਤ ਰੁਖ ਕਰਕੇ ਕੇਂਦਰ ਸਰਕਾਰ ਨੂੰ ਵੀ ਓਟੀਟੀ ਪਲੇਟਫਾਰਮ ਤੇ ਡਿਜੀਟਲ ਮੀਡੀਆ ਦੇ ਸੰਬੰਧ ‘ਚ ਦਿਸ਼ਾ ਨਿਰਦੇਸ਼ ਤੈਅ ਕਰਨ ਲਈ ਉਤਸ਼ਾਹਤ ਕੀਤਾ ਗਿਆ ਹੈ ।

ਕੇਂਦਰ ਸਰਕਾਰ ਨੇ ਨਵੇਂ ਨਿਯਮ ਜਾਰੀ ਕੀਤੇ ਹਨ। ਨਵੇਂ ਨਿਯਮਾਂ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਇਸ ਨਾਲ ਜੁੜੇ ਲੋਕਾਂ ਨਾਲ ਕਈ ਪੱਧਰਾਂ ‘ਤੇ ਗੱਲਬਾਤ ਕੀਤੀ ਹੈ।

- Advertisement -

TAGGED:
Share this Article
Leave a comment