ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਆਜ਼ਾਦੀ ਦਿਵਸ ਮੌਕੇ ਬਹਾਦਰੀ ਪੁਰਸਕਾਰਾਂ ਦਾ ਐਲਾਨ

TeamGlobalPunjab
2 Min Read

ਨਵੀਂ ਦਿੱਲੀ :  ਕੇਂਦਰੀ ਗ੍ਰਹਿ ਮੰਤਰਾਲੇ ਨੇ ਆਜ਼ਾਦੀ ਦਿਵਸ ਮੌਕੇ ਪੁਲਿਸ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮੈਡਲ ਪੁਰਸਕਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਕੁਲ 215 ਜਵਾਨਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ, ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ (80 ਪੀ.ਪੀ.ਐਮ) ਅਤੇ ਮੈਰੀਟੋਰੀਅਸ ਸਰਵਿਸ (631) ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।

ਜੰਮੂ-ਕਸ਼ਮੀਰ ਪੁਲਿਸ ਬਹਾਦਰੀ ਪੁਰਸਕਾਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਹੈ। ਉਸ ਦੇ ਖਾਤੇ ਵਿੱਚ 81 ਮੈਡਲ ਹਨ। ਇਸ ਤੋਂ ਬਾਅਦ ਦੂਜੇ ਨੰਬਰ ‘ਤੇ ਸੀਆਰਪੀਐਫ (55 ਤਗਮੇ) ਅਤੇ ਤੀਜੇ ਨੰਬਰ ਤੇ ਉੱਤਰ ਪ੍ਰਦੇਸ਼ ਪੁਲਿਸ (23 ਤਗਮੇ) ਹੈ। ਗ੍ਰਹਿ ਮੰਤਰਾਲੇ ਨੇ ਬਹਾਦਰੀ ਅਤੇ ਸੇਵਾ ਪੁਰਸਕਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ, ਆਂਧਰਾ ਪ੍ਰਦੇਸ਼ ਪੁਲਿਸ 16, ਅਰੁਣਾਚਲ ਪ੍ਰਦੇਸ਼ ਪੁਲਿਸ 4, ਅਸਾਮ ਪੁਲਿਸ 21, ਛੱਤੀਸਗੜ੍ਹ ਪੁਲਿਸ 14, ਗੋਆ ਪੁਲਿਸ ਇੱਕ, ਗੁਜਰਾਤ ਪੁਲਿਸ 19, ਹਰਿਆਣਾ ਪੁਲਿਸ 12, ਹਿਮਾਚਲ ਪ੍ਰਦੇਸ਼ ਪੁਲਿਸ 4, ਝਾਰਖੰਡ ਪੁਲਿਸ ਨੂੰ 24, ਕਰਨਾਟਕ ਪੁਲਿਸ ਨੂੰ 18 ਬਹਾਦਰੀ ਅਤੇ ਸੇਵਾ ਪੁਰਸਕਾਰ ਮਿਲੇ ਹਨ। ਇਸ ਤੋਂ ਇਲਾਵਾ ਕੇਰਲ ਪੁਲਿਸ ਨੂੰ 6, ਮੱਧ ਪ੍ਰਦੇਸ਼ ਪੁਲਿਸ 20, ਮਹਾਰਾਸ਼ਟਰ ਪੁਲਿਸ 58, ਮਨੀਪੁਰ ਪੁਲਿਸ 7, ਮਿਜੋਰਮ ਪੁਲਿਸ 3, ਨਾਗਾਲੈਂਡ ਇੱਕ, ਓਡੀਸ਼ਾ 14, ਪੰਜਾਬ 15, ਰਾਜਸਥਾਨ 18, ਸਿੱਕਮ 2, ਤਾਮਿਲਨਾਡੂ 23, ਤੇਲੰਗਾਨਾ 14, ਤ੍ਰਿਪੁਰਾ 6, ਉੱਤਰ ਪ੍ਰਦੇਸ਼ ਪੁਲਿਸ 102, ਉਤਰਾਖੰਡ 4 ਅਤੇ ਪੱਛਮੀ ਬੰਗਾਲ ਨੂੰ 21 ਬਹਾਦਰੀ ਅਤੇ ਸੇਵਾ ਪੁਰਸਕਾਰ ਮਿਲੇ ਹਨ। ਅੰਡੇਮਾਨ ਨਿਕੋਬਾਰ ਪੁਲਿਸ ਨੂੰ 2, ਚੰਡੀਗੜ੍ਹ ਪੁਲਿਸ ਨੂੰ ਇੱਕ, ਜੰਮੂ ਕਸ਼ਮੀਰ ਪੁਲਿਸ ਨੂੰ 96, ਦਿੱਲੀ ਪੁਲਿਸ ਨੇ 35, ਲਕਸ਼ਦੀਪ ਪੁਲਿਸ ਨੂੰ 2, ਪੁਡੂਚੇਰੀ ਪੁਲਿਸ ਨੂੰ ਇੱਕ ਬਹਾਦਰੀ ਅਤੇ ਸੇਵਾ ਮੈਡਲ ਮਿਲਿਆ ਹੈ।

ਇਸ ਦੇ ਨਾਲ ਹੀ ਅਸਾਮ ਰਾਈਫਲਜ਼ ਨੇ 10, ਬੀਐਸਐਫ 52, ਸੀਆਈਐਸਐਫ 25, ਸੀਆਰਪੀਐਫ 118, ਆਈਟੀਬੀਪੀ 14, ਐਨਐਸਜੀ 4, ਐਸਐਸਬੀ 12, ਆਈਬੀ 36, ਸੀਬੀਆਈ 32 ਅਤੇ ਐਸਪੀਜੀ 5 ਨੂੰ ਬਹਾਦਰੀ ਅਤੇ ਸੇਵਾ ਮੈਡਲ ਮਿਲੇ ਹਨ।

- Advertisement -

Share this Article
Leave a comment