ਜਾਗੋ ਨੇ ਦਿੱਲੀ ਕਮੇਟੀ ‘ਤੇ ਚੁੱਕੇ ਸਵਾਲ, ਇਲਜ਼ਾਮ ਲਾਉਣ ਵਾਲੇ ਸਬੂਤ ਵਿਖਾਉਣ ਵਿੱਚ ਫਿਸੱਡੀ ਕਿਉਂ?

TeamGlobalPunjab
5 Min Read

ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਖ਼ਿਲਾਫ਼ ਅੱਜ ਐਫਆਈਆਰ ਦਰਜ ਕਰਨ ਦੇ ਦਿੱਤੇ ਆਦੇਸ਼ ਉੱਤੇ ਜੀਕੇ ਦਾ ਪ੍ਰਤੀਕਰਮ ਸਾਹਮਣੇ ਆਈਆਂ ਹੈ। ਜਾਗੋ ਦੇ ਅੰਤਰਰਾਸ਼ਟਰੀ ਪ੍ਰਧਾਨ ਜੀਕੇ ਨੇ ਇਸ ਮਾਮਲੇ ਵਿੱਚ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ ਵੱਲੋਂ ਆਪਣੇ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ‘ਤੇ ਅੱਜ ਐਫਆਈਆਰ ਦਰਜ ਹੋਣ ਤੱਕ ਲੱਗੇ 1.5 ਸਾਲ ਦੌਰਾਨ ਵੱਖ-ਵੱਖ ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਦੇ ਸਾਹਮਣੇ ਆਏ ਤੱਥਾਂ ਦੀ ਮੀਡੀਆ ਨੂੰ ਜਾਣਕਾਰੀ ਦਿੱਤੀ। ਨਾਲ ਹੀ ਕਿਹਾ ਕਿ ਇਲਜ਼ਾਮ ਲਾਉਣ ਵਾਲੇ ਸਬੂਤ ਦੇਣ ਵਿੱਚ ਫਿਸੱਡੀ ਸਾਬਤ ਹੋਏ ਹਨ। ਹੁਣ ਕੋਰਟ ਵਿੱਚ ਅਸੀਂ ਦੱਸਾਂਗੇ ਕਿ ਝੂਠ ਬੋਲਣ ਦਾ ਹਾਲ ਕੀ ਹੁੰਦਾ ਹੈ।

ਜੀਕੇ ਨੇ ਦੱਸਿਆ ਕਿ ਕਮੇਟੀ ਵੱਲੋਂ ਉਨ੍ਹਾਂ ਦੇ ਖ਼ਿਲਾਫ਼ 30 ਮਈ 2019 ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦਾਅਵੇ ਦੇ ਨਾਲ 4 ਇਲਜ਼ਾਮ ਲਗਾ ਕੇ ਥਾਨਾਂ ਨਾਰਥ ਐਵਿਨਿਊ ਵਿੱਚ ਸ਼ਿਕਾਇਤ ਦਿੱਤੀ ਗਈ ਸੀ। ਜਿਸ ਉੱਤੇ ਹੁਣ ਤੱਕ ਦਿੱਲੀ ਪੁਲਿਸ ਵੱਲੋਂ ਥਾਨਾਂ ਨਾਰਥ ਐਵਿਨਿਊ, ਪ੍ਰਤੱਖ ਜਾਂਚ ਇਕਾਈ (ਡੀ.ਆਈ.ਯੂ.) ਅਤੇ ਆਰਥਿਕ ਦੋਸ਼ ਸ਼ਾਖਾ (ਇ.ਓ.ਡਬਲਿਊ.) ਜਾਂਚ ਖ਼ਤਮ ਕਰ ਚੁੱਕੇ ਹਨ। ਪਰ ਕਿਸੇ ਨੂੰ ਇਹਨਾਂ ਆਰੋਪਾਂ ਵਿੱਚ ਸਚਾਈ ਦੀ ਪੁਸ਼ਟੀ ਲਈ ਸਬੂਤ ਨਹੀਂ ਮਿਲੇ। ਜੀਕੇ ਨੇ ਹਾਲ ਹੀ ਵਿੱਚ ਆਰਥਿਕ ਦੋਸ਼ ਸ਼ਾਖਾ ਵੱਲੋਂ ਪਟਿਆਲਾ ਹਾਊਸ ਕੋਰਟ ਵਿੱਚ ਜਮਾਂ ਕਰਵਾਈ ਗਈ ਜਾਂਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮੇਰੇ ਖ਼ਿਲਾਫ਼ ਇਹ ਦਾਅਵਾ ਕੀਤਾ ਗਿਆ ਸੀ ਕਿ ਮੇਰੇ ਪੀਏ ਪਰਮਜੀਵਨ ਜੋਤ ਸਿੰਘ ਨੇ 80 ਲੱਖ ਰੁਪਏ 2 ਨਗਦੀ ਵਾਊਚਰ ਰਾਹੀ ਕੱਢੇ ਹਨ ਅਤੇ ਮੈਂ 13 ਲੱਖ 65 ਹਜ਼ਾਰ ਰੁਪਏ ਕਿਸੇ ਨੂੰ ਆਵਾਜਾਈ ਖ਼ਰਚ ਸਬੰਧੀ ਦਿੱਤੇ ਹਨ। ਪਰ ਜਦੋਂ ਸ਼ਾਖਾ ਦੇ ਜਾਂਚ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਕਮੇਟੀ ਨੂੰ ਸਟਰਾਂਗ ਰੂਮ ਰਜਿਸਟਰ, ਨਗਦੀ ਰਜਿਸਟਰ ਅਤੇ ਲੇਜ਼ਰ ਪੇਸ਼ ਕਰਨ ਲਈ 26 ਅਗਸਤ 20, 1 ਮਈ 20, 22 ਸਤੰਬਰ 20 ਅਤੇ 20 ਅਕਤੂਬਰ 20 ਨੂੰ 4 ਨੋਟਿਸ ਭੇਜ ਕੇ ਸਬੂਤ ਮੰਗੇ ਤਾਂ ਕਮੇਟੀ ਨੇ ਕੋਈ ਸਬੂਤ ਨਹੀਂ ਦਿੱਤਾ। ਇਸੇ ਤਰਾਂ ਮੇਰੇ ਉੱਤੇ ਕਮੇਟੀ ਵੱਲੋਂ ਗ਼ੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਕਰੰਸੀ ਕੱਢਣ ਦਾ ਇਲਜ਼ਾਮ ਲਗਾਇਆ ਗਿਆ। ਪਰ ਜਦੋਂ ਜਾਂਚ ਹੋਈ ਤਾਂ ਉਸ ਵਿੱਚ ਕੋਈ ਗ਼ਲਤੀ ਪ੍ਰਾਪਤ ਨਹੀਂ ਹੋਈ। ਇਸ ਦੇ ਨਾਲ ਪਾਣੀ ਦੀ ਖ਼ਰੀਦ ਦੇ 2 ਬਿੱਲਾਂ ਨੂੰ ਝੂਠਾ ਦੱਸਿਆ ਗਿਆ ਸੀ, ਪਰ ਜਾਂਚ ਕਰਤਾ ਨੇ ਉਹਨੂੰ ਵੀ ਸਹੀ ਪਾਇਆ।

ਜੀਕੇ ਨੇ ਕਿਹਾ ਕਿ ਆਰਥਕ ਦੋਸ਼ ਸ਼ਾਖਾ ਨੇ ਮੇਰੇ ਖ਼ਿਲਾਫ਼ ਲੱਗੇ ਸਾਰੇ ਆਰੋਪਾਂ ਨੂੰ ਰੱਦ ਕਰ ਦਿੱਤਾ ਹੈਂ। ਪਰ ਅਦਾਲਤ ਨੇ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਅਦਾਲਤ ਦੇ ਫ਼ੈਸਲੇ ਉੱਤੇ ਸਵਾਲ ਚੁੱਕਣ ਦੀ ਬਜਾਏ ਮੇਰੇ ਵਕੀਲ ਇਸ ਫ਼ੈਸਲੇ ਨੂੰ ਊਪਰੀ ਅਦਾਲਤ ਵਿੱਚ ਚੁਨੌਤੀ ਦੇਣਗੇ। ਜਿਸ ਤਰਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰੀ ਨਗਰ ਮਾਮਲੇ ਵਿੱਚ ਅਕਾਲੀ ਨੇਤਾ ਅਵਤਾਰ ਸਿੰਘ ਹਿਤ ਨੂੰ ਫ਼ਰਜ਼ੀ ਪੱਤਰ ਦੇਣ ਦੇ ਮਾਮਲੇ ਅਤੇ 10 ਲੱਖ ਰੁਪਏ ਗੁਰੂ ਤੇਗ਼ ਬਹਾਦਰ ਤਕਨੀਕੀ ਸੰਸਥਾਨ ਦੇ ਨਾਮ ਉੱਤੇ ਕੱਢਣ ਦੇ ਮਾਮਲੇ ਵਿੱਚ ਸਿਰਸਾ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਝੂਠੇ ਸਾਬਤ ਹੋਏ ਸਨ। ਉਸੀ ਤਰਾਂ ਇਸ ਮਾਮਲੇ ਵਿੱਚ ਵੀ ਮੂੰਹ ਦੀ ਖਾਉਣਗੇ।

ਜੀਕੇ ਨੇ ਦਿੱਲੀ ਕਮੇਟੀ ਦੇ ਘਪਲਿਆਂ ਦੀ ਜਾਂਚ ਤੋਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੱਥ ਪਿੱਛੇ ਖਿੱਚਣ ਨੂੰ ਲੈ ਕੇ ਵੀ ਸਵਾਲ ਚੁੱਕੇ। ਜੀਕੇ ਨੇ ਕਿਹਾ ਕਿ ਇੱਕ ਤਰਫ਼ ਕਮੇਟੀ ਕਹਿੰਦੀ ਹੈ ਕਿ 13 ਲੱਖ 65 ਹਜ਼ਾਰ ਮੈਂ ਕਿਸੇ ਨੂੰ ਦੇ ਦਿੱਤੇ। ਪਰ ਦੂਜੇ ਪਾਸੇ ਇਹ ਰਕਮ ਹਰਮੀਤ ਸਿੰਘ ਕਾਲਕਾ ਦੇ ਪੀਏ ਮੰਨੂ ਦੇ ਨਾਮ ਉੱਤੇ ਦਸਤੀ ਨਗਦੀ ਦੇ ਨਾਮ ਉੱਤੇ ਨਵੰਬਰ 2019 ਤੱਕ ਕਮੇਟੀ ਦੇ ਖਾਤਿਆਂ ਵਿੱਚ ਖੜੀ ਸੀ। ਜਿਸ ਨੂੰ ਕਮੇਟੀ ਦੇ ਅੰਤ੍ਰਿੰਗ ਬੋਰਡ ਨੇ ਨਵੰਬਰ 2019 ਵਿੱਚ ਮੰਨੂ ਦੇ ਨਾਮ ਤੋਂ ਹਟਾਇਆ ਹੈਂ। ਜੀਕੇ ਨੇ ਸਵਾਲ ਪੁੱਛਿਆ ਕਿ ਜੇਕਰ ਇਹ ਰਕਮ ਮੈਂ ਗ਼ਬਨ ਕੀਤੀ ਸੀ ਤਾਂ ਮੰਨੂ ਦੇ ਨਾਮ ਕਿਵੇਂ ਸੀ ? ਮੰਨੂ ਦੇ ਨਾਮ ਤੋਂ ਵੱਟੇ ਖਾਤੇ ਵਿੱਚ ਕਿਵੇਂ ਪਈ ?ਜੀਕੇ ਨੇ ਚੁਟਕੀ ਲਈ ਕਿ ਮੇਰੇ ਪੀਏ ਦੀ ਜ਼ਿੰਮੇਵਾਰੀ ਵੀ ਮੇਰੀ ਅਤੇ ਕਾਲਕਾ ਦੇ ਪੀਏ ਦੀ ਜ਼ਿੰਮੇਵਾਰੀ ਵੀ ਮੇਰੀ। ਪਰ ਸਬੂਤ ਦੇ ਨਾਮ ਉੱਤੇ ਕਮੇਟੀ ਕੁੱਝ ਨਹੀਂ ਦਿਖਾਵੇਗੀ। ਕਿਉਂਕਿ ਸਿਰਸਾ ਨੇ ਮੂਰਖਤਾ ਅਤੇ ਆਪਣੇ ਘੱਟ ਗਿਆਨ ਨਾਲ ਕੌਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ।

- Advertisement -

Share this Article
Leave a comment