ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ‘ਆਪ’ ਕੌਂਸਲਰ ਸਣੇ 3 ਗ੍ਰਿਫਤਾਰ

Rajneet Kaur
2 Min Read

ਚੰਡੀਗੜ੍ਹ: ਆਪ’ ਸਰਕਾਰ ‘ਚ ‘ਆਪ’ ਦੇ ਹੀ ਕੌਂਸਲਰ ਨੂੰ ਨਾਜਾਇਜ਼ ਮਾਈਨਿੰਗ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ।  ਜਲੰਧਰ ‘ਚ ਆਮ ਆਦਮੀ ਪਾਰਟੀ ਜੁਆਇਨ ਕਰਨ ਵਾਲੇ ਆਜ਼ਾਦ ਕੌਂਸਲਰ ਤੇ ਉਨ੍ਹਾਂ ਦੇ 2 ਸਾਥੀਆਂ ਨੂੰ ਗੈਰ-ਕਾਨੂੰਨੀ ਸਾਈਟ ਤੋਂ ਰੇਤ ਲੈ ਕੇ ਨਿਕਲਣ ਵਾਲੀਆਂ ਗੱਡੀਆਂ ਤੋਂ ਜ਼ਬਰਦਸਤੀ ਵਸੂਲੀ ਕਰਨ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਮਾਈਨਿੰਗ ਇੰਸਪੈਕਟਰ ਨੇ ਥਾਣਾ ਬਿਲਗਾ ਦੇ ਇਲਾਕੇ ‘ਚ ਆਪਣੀ ਗੱਡੀ ਤੇ ਟਰੈਕਟਰ ਟਰਾਲੀਆਂ ਨੂੰ ਘੇਰ ਲਿਆ। ਗੱਡੀ ਵਿੱਚ ਉਸ ਦੇ ਨਾਲ ਦੋ ਹੋਰ ਵਿਅਕਤੀ ਵੀ ਸਵਾਰ ਸਨ, ਜੋ ਰੇਤ ਦੀਆਂ ਪਰਚੀਆਂ ਲੈ ਕੇ ਜਾ ਰਹੇ ਸਨ। ਰੌਣੀ ਮਹਾਨਗਰ ਦੇ ਵਾਰਡ ਨੰਬਰ 66 ਗੋਪਾਲ ਨਗਰ ਦੇ ਕੌਂਸਲਰ ਹਨ।

ਲੋਕਾਂ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਸਰਕਾਰ ਵੱਲੋਂ ਮਾਈਨਿੰਗ ਵਾਲੀ ਥਾਂ ਤੋਂ ਜੋ ਵੀ ਵਾਹਨ ਰੇਤ ਲੈ ਕੇ ਨਿਕਲਦਾ ਹੈ। ਉਸ ਦੀ ਜ਼ਬਰਦਸਤੀ ਪਰਚੀ ਕੱਟੀ ਜਾ ਰਹੀ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸਰਕਾਰ ਨੇ ਰੇਤ ਦੀ ਕੀਮਤ 9 ਰੁਪਏ ਪ੍ਰਤੀ ਵਰਗ ਫੁੱਟ ਤੈਅ ਕੀਤੀ ਹੈ ਅਤੇ ਇਸ ਤੋਂ ਇਲਾਵਾ ਜੀ.ਐਸ.ਟੀ. ਪਰ ਜਦੋਂ ਉਹ ਆਪਣੇ ਵਾਹਨਾਂ ਵਿੱਚ ਰੇਤ ਲੈ ਕੇ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਤੋਂ 1700 ਤੋਂ 1800 ਰੁਪਏ ਤੱਕ ਗੁੰਡਾ ਟੈਕਸ ਜਬਰੀ ਵਸੂਲਿਆ ਜਾ ਰਿਹਾ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਲੰਧਰ ਦੇ ਗੋਪਾਲਨਗਰ ਤੋਂ ਕੌਂਸਲਰ ਦਵਿੰਦਰ ਸਿੰਘ ਰੌਣੀ ਅਤੇ ਉਸ ਦੇ ਦੋ ਸਾਥੀਆਂ ਅਮਨਦੀਪ ਸਿੰਘ ਅਤੇ ਹਰਜੀਤ ਸਿੰਘ ਵਜੋਂ ਹੋਈ ਹੈ। ਫੜੀ ਗਈ ਬੋਲੈਰੋ ਕਾਰ ‘ਚ ਬੈਠ ਕੇ ਤਿੰਨੋਂ ਜਣੇ ਜ਼ਬਰਦਸਤੀ ਕਰਦੇ ਸਨ। ਤਿੰਨਾਂ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 384 (ਜਬਰਦਸਤੀ) ਦੇ ਤਹਿਤ ਫਿਰੌਤੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment