ਗੁਰਪ੍ਰੀਤ ਸਿੰਘ ਢਿੱਲੋਂ ‘ਤੇ ਅਸਤੀਫੇ ਲਈ ਵਧਿਆ ਦਬਾਅ

TeamGlobalPunjab
2 Min Read

ਬਰੈਂਪਟਨ: ਮਹਿਲਾ ਨਾਲ ਛੇੜਛਾੜ ਦੇ ਗੰਭੀਰ ਦੋਸ਼ਾਂ ‘ਚ ਘਿਰੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਉਪਰ ਅਸਤੀਫ਼ਾ ਦੇਣ ਲਈ ਦਬਾਅ ਵਧਦਾ ਜਾ ਰਿਹਾ ਹੈ। ਇੰਟੈਗ੍ਰਿਟੀ ਕਮਿਸ਼ਨਰ ਮੁਨੀਜ਼ਾ ਸ਼ੇਖ ਦੀ ਰਿਪੋਰਟ ਆਉਣ ਤੋਂ ਬਾਅਦ ਜਿੱਥੇ ਗੁਰਪ੍ਰੀਤ ਢਿੱਲੋਂ ਨੂੰ ਬਿਨ੍ਹਾਂ ਤਨਖਾਹ ਤੋਂ 90 ਦਿਨ ਲਈ ਮੁਅੱਤਲ ਕਰਨ ਦਾ ਮਤਾ ਪਾਸ ਕੀਤਾ ਗਿਆ, ਉੱਥੇ ਹੀ ਸਰਬਸੰਮਤੀ ਨਾਲ ਵੱਖਰਾ ਮਤਾ ਪਾਸ ਕਰਦਿਆਂ ਅਸਤੀਫ਼ੇ ਦੀ ਮੰਗ ਵੀ ਕੀਤੀ ਗਈ।

ਬਰੈਂਪਟਨ ਦੇ ਹਰ ਕੌਂਸਲਰ ਨੇ ਵਾਰਡ 3 ਅਤੇ 4 ਤੋਂ ਕੌਂਸਲਰ ਜੈਫ਼ ਬੋਅਮੈਨ ਵਲੋਂ ਪੇਸ਼ ਮਤੇ ਦੇ ਹੱਕ ਵਿਚ ਵੋਟ ਪਾਈ। ਜੌਫ਼ ਬੋਅਮੈਨ ਨੇ ਕਿਹਾ ਕਿ ਸ਼ਹਿਰ ਦੇ ਵਸਨੀਕ ਜਾਣਦੇ ਹਨ ਕਿ ਇਹ ਘਟਨਾਕ੍ਰਮ ਪਿਛਲੇ ਸਾਲ ਨਵੰਬਰ ਤੋਂ ਚੱਲ ਰਿਹਾ ਹੈ। ਹਰ ਕਿਸੇ ਦੀ ਜ਼ੁਬਾਨ ‘ਤੇ ਇਹੀ ਸਵਾਲ ਹੈ ਕਿ ਹੁਣ ਤੱਕ ਮਾਮਲੇ ਸਾਹਮਣੇ ਕਿਉਂ ਨਹੀਂ ਲਿਆਂਦਾ ਗਿਆ।

ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਢਿੱਲੋਂ ਦੋਸ਼ਾਂ ਨੂੰ ਰੱਦ ਕਰ ਚੁੱਕੇ ਹਨ ਅਤੇ ਇੰਟੈਗ੍ਰਿਟੀ ਕਮਿਸ਼ਨਰ ਵੱਲੋਂ ਪੇਸ਼ ਰਿਪੋਰਟ ਦੀ ਨਿਆਂਇਕ ਸਮੀਖਿਆ ਦੀ ਅਰਜ਼ੀ ਦਾਇਰ ਕੀਤੀ ਹੈ। ਗੁਰਪ੍ਰੀਤ ਢਿੱਲੋਂ ਦੇ ਵਕੀਲ ਨੇ ਕਿਹਾ ਕਿ ਨਿਆਂਇਕ ਸਮੀਖਿਆ ਦੀ ਅਰਜ਼ੀ ਵਿਚ ਗੰਭੀਰ ਕਾਨੂੰਨੀ ਮਸਲੇ ਚੁੱਕੇ ਜਾਣ ਦੇ ਬਾਵਜੂਦ ਕੌਂਸਲ ਵੱਲੋਂ ਇੰਟੈਗ੍ਰਿਟੀ ਕਮਿਸ਼ਨਰ ਦੀ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰਨਾ ਵਾਜਬ ਨਹੀਂ।

ਮੇਅਰ ਪੈਟਿਕ ਬਾਊਨ ਵੱਲੋਂ ਇਹ ਮਸਲਾ ਪੀਲ ਰੀਜਨਲ ਪੁਲਿਸ ਕੋਲ ਵੀ ਭੇਜਿਆ ਗਿਆ ਸੀ ਪਰ ਘਟਨਾ, ਵਿਦੇਸ਼ੀ ਧਰਤੀ ‘ਤੇ ਵਾਪਰੀ ਹੋਣ ਕਾਰਨ ਪੁਲਿਸ ਨੇ ਜਾਂਚ ਆਪਣੇ ਅਖਤਿਆਰ ਵਿਚ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇੰਟੈਗ੍ਰਿਟੀ ਕਮਿਸ਼ਨਰ ਮੁਨੀਜ਼ਾ ਸ਼ੇਖ ਮੁਤਾਬਕ ਸੈਕਸ਼ੁਅਲ ਅਸਾਲਟ ਦੇ ਦੋਸ਼ ਲਾਉਣ ਵਾਲੀ ਬਰੈਂਪਟਨ ਦੀ ਕਾਰੋਬਾਰੀ ਮਹਿਲਾ ਵੱਲੋਂ ਤੁਰਕੀ ਤੋਂ ਹੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨਾਲ ਸੰਪਰਕ ਕੀਤਾ ਗਿਆ ਸੀ ਪਰ ਪੁਲਿਸ ਨੇ ਮਾਮਲਾ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਹੋਣ ਦੀ ਗੱਲ ਕਹੀ।

- Advertisement -

Share this Article
Leave a comment