ਬਰਨਾਲਾ ਦੇ ਕਿਸਾਨਾਂ ਨੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਦਾ ਕੀਤਾ ਘਿਰਾਓ

TeamGlobalPunjab
1 Min Read

ਬਰਨਾਲਾ: ਇਥੋਂ ਦੇ ਰੈਸਟ ਹਾਊਸ ਵਿਖੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਪ੍ਰੈੱਸ ਕਾਨਫਰੰਸ ਕਰਨ ਪੁੱਜੇ ਸਨ। ਬਾਂਸਲ ਹਾਲੇ ਸੰਬੋਧਨ ਕਰਨ ਹੀ ਲੱਗੇ ਸਨ ਕਿ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ ਟਰਾਲੀਆਂ ‘ਤੇ ਉਥੇ ਪੁੱਜ ਗਏ।

ਕਿਸਾਨਾਂ ਨੇ ਰੈਸਟ ਹਾਊਸ ਦੀ ਘੇਰਾਬੰਦੀ ਕਰ ਕੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਭਾਜਪਾ ਆਗੂ ਨੂੰ ਬਰਨਾਲਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਰੈਸਟ ਹਾਊਸ ’ਚੋਂ ਬਾਹਰ ਨਾ ਜਾਣ ਦੀ ਸਲਾਹ ਦਿੰਦਿਆਂ ਉਨ੍ਹਾਂ ਨੂੰ ਰੈਸਟ ਹਾਊਸ ’ਚ ਹੀ ਬੈਠਣ ਦਾ ਸੁਝਾਅ ਦਿੱਤਾ।

ਕਿਸਾਨਾਂ ਨੇ ਕਿਹਾ ਕਿ ਕਿਸਾਨ ਸੰਗਠਨਾਂ ਵਲੋਂ ਬੀਜੇਪੀ ਨੇਤਾਵਾਂ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ, ਜਿਸਦੇ ਅਨੁਸਾਰ ਅੱਜ ਪ੍ਰਵੀਨ ਬਾਂਸਲ ਦਾ ਬਰਨਾਲਾ ਵਿੱਚ ਪੁੱਜਣ ‘ਤੇ ਘਿਰਾਓ ਕੀਤਾ ਗਿਆ।

- Advertisement -

ਕਿਸਾਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ‘ਤੇ ਸਵਾਲ ਕਰਨ ਦੇ ਨਾਲ-ਨਾਲ ਬੀਜੇਪੀ ਨੇਤਾ ਕੇਂਦਰ ਮੋਦੀ ਸਰਕਾਰ ’ਤੇ ਵੀ ਸਵਾਲ ਕਰਨ, ਕਿਉਂਕਿ 6 ਸਾਲਾਂ ਵਿੱਚ ਮੋਦੀ ਸਰਕਾਰ ਨੇ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਸਨ ਉਨ੍ਹਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਬੀਜੇਪੀ ਨੇਤਾਵਾਂ ਦੇ ਘਿਰਾਓ ਜਾਰੀ ਰਹਿਣਗੇ।

Share this Article
Leave a comment