ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਨੂੰ ਵਿਖਾਇਆ ਸ਼ੀਸ਼ਾ, ਖੇਤੀ ਕਾਨੂੰਨਾਂ ‘ਤੇ ਬਾਦਲਾਂ ਸਮੇਤ ਘੇਰੀ ਕੇਂਦਰ ਸਰਕਾਰ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਤੋਂ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ। ਹੈ ਸਿੱਧੂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਖੇਤੀਬਾੜੀ ਮੰਤਰੀ ਤੋਂ ਸਵਾਲ ਵੀ ਕੀਤੇ ਹਨ । ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਵੀ ਖ਼ਰੀਆਂ-ਖ਼ਰੀਆਂ ਸੁਣਾਈਆਂ।

ਸਿੱਧੂ ਨੇ ਟਵਿੱਟਰ ‘ਤੇ ਵੀਡੀਓ ਸ਼ੇਅਰ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਆਮਦਨੀ ‘ਚ ਵਾਧਾ ਕਰਨਾ ਚਾਹੁੰਦੀ ਹੈ ਪਰ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਕੋਲ ਕਿਸਾਨਾਂ ਦਾ ਕੋਈ ਵਿੱਤੀ ਅੰਕੜਾ ਹੀ ਨਹੀਂ ਹੈ। ਸਿੱਧੂ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਾਰਲੀਮੈਂਟ ‘ਚ ਦਿੱਤਾ ਗਿਆ ਬਿਆਨ ਹੈ। ਵਿੱਤੀ ਅੰਕੜੇ ਦਾ ਆਖਰੀ ਸਰਵੇ ਮਨਮੋਹਨ ਸਿੰਘ ਦੀ ਸਰਕਾਰ ‘ਚ ਕੀਤਾ ਗਿਆ ਸੀ। ਸਿੱਧੂ ਨੇ ਸਵਾਲ ਕੀਤਾ ਕਿ ਕੇਂਦਰ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਦੇ ਬਾਰੇ ਕੋਈ ਅੰਕੜਾ ਨਹੀਂ ਹੈ ਤਾਂ ਫਿਰ ਇਹ ਖੇਤੀ ਕਾਨੂੰਨ ਬਣਾਏ ਕਿਸ ਆਧਾਰ ਤੇ ਗਏ?

 

ਸਿੱਧੂ ਨੇ ਕਿਹਾ ਕਿ ਸਰਕਾਰ ਸਿਰਫ਼ ਆਪਣੇ ਅਮੀਰ ਕਾਰਪੋਰੇਟ ਦੋਸਤਾਂ ਬਾਰੇ ਜਾਣਦੀ ਹੈ, ਜਿਨ੍ਹਾਂ ਦਾ ਕਰਜ਼ਾ ਮੁਆਫ਼ ਹੁੰਦਾ ਹੈ, ਜਿਨ੍ਹਾਂ ਦੇ ਜਹਾਜ਼ਾਂ ਵਿਚ ਉਹ ਯਾਤਰਾ ਕਰਦੇ ਹਨ, ਪਰ ਕਿਸਾਨਾਂ ਅਤੇ ਆਮ ਲੋਕਾਂ ਦੀ ਸਰਕਾਰ ਨੂੰ ਕੋਈ ਪਰਵਾਹ ਨਹੀਂ।

- Advertisement -

 

ਨਵਜੋਤ ਸਿੱਧੂ ਨੇ ਐਨ.ਡੀ.ਏ. ਗਠਜੋੜ ਦਾ ਮਖੌਲ ਉਡਾਉਂਦੇ ਹੋਏ ਕਿਹਾ ਕਿ ਐਨ.ਡੀ.ਏ. ਦਾ ਮਤਲਬ ‘ਨੋ ਡਾਟਾ ਅਵੇਲੇਬਲ’ ਹੈ।

- Advertisement -

ਸਿੱਧੂ ਨੇ ਕਿਹਾ ਕਿ 2022 ਉਹ ਸਾਲ ਹੈ, ਜਿਸ ‘ਚ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨੀ ਦੋਗੁਣੀ ਕਰਨ ਦਾ ਵਾਅਦਾ ਕੀਤਾ ਹੈ। ਮੋਦੀ ਸਰਕਾਰ ਵੱਲੋਂ ਜੋ ਐੱਮਐੱਸਪੀ ਦਾ ਐਲਾਨ ਕੀਤਾ ਹੈ ਉਹ 12 ਸਾਲਾਂ ‘ਚ ਦੇਖਿਆ ਜਾਵੇ ਸਭ ਤੋਂ ਘੱਟ 20% (40 ਰੁਪਏ) ਵਧਾਇਆ ਗਿਆ ਹੈ। ਲਾਗਤ ‘ਤੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਲਾਗਤ ਨੂੰ ਦੇਖਦੇ ਹੋ ਅਪ੍ਰੈਲ 2020 ‘ਚ ਡੀਜ਼ਲ ਦਾ ਰੇਟ 63 ਰੁਪਏ ਲੀਟਰ ਸੀ। ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਇਹ ਹੈ ਕਿ ਸਰਸੋਂ ਦਾ ਤੇਲ 1 ਸਾਲ ‘ਚ 174% ਮਹਿੰਗਾ, DAP 140% ਮਹਿੰਗਾ। ਜਿਸ ਤਰ੍ਹਾਂ ਨਾਲ ਇਨ੍ਹਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ ਉਸ ਤਰ੍ਹਾਂ ਕੀ ਕਿਸਾਨਾਂ ਦੀ ਆਮਦਨੀ ‘ਚ ਵਾਧਾ ਹੋਇਆ ਹੈ?

ਸਿੱਧੂ ਨੇ ਬਾਦਲਾਂ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਹੁਣ ਖੇਤੀਬਾੜੀ ਕਾਨੂੰਨਾਂ ‘ਤੇ ਮਗਰਮੱਛ ਵਾਲੇ ਹੰਝੂ ਵਹਾ ਰਹੇ ਹਨ। ਹਕੀਕਤ ਇਹ ਹੈ ਕਿ ਸੁਖਬੀਰ ਬਾਦਲ ਨੇ ਖੇਤੀਬਾੜੀ ਕਾਨੂੰਨਾਂ ‘ਤੇ  ਮੋਦੀ ਸਰਕਾਰ ਦਾ ਹਰ ਤਰੀਕੇ ਨਾਲ ਸਮਰਥਨ ਕੀਤਾ ਸੀ।

ਸਿੱਧੂ ਵੱਲੋਂ ਇਕ ਤੋਂ ਬਾਅਦ ਇਕ ਵਿਰੋਧੀਆਂ ‘ਤੇ ਕੀਤੇ ਤਿੱਖੇ ਹਮਲਿਆਂ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਵੱਡਾ ਉਬਾਲ ਆਉਣ ਦੀ ਪੂਰੀ ਸੰਭਾਵਨਾ ਹੈ।

Share this Article
Leave a comment