ਦੇਸ਼ ਨੂੰ ਬਚਾਉਂਦੇ ਹੋਏ ਯੂਕਰੇਨ ਦੇ ਅਭਿਨੇਤਾ ਪਾਸ਼ਾ ਲੀ ਦੀ ਹੋਈ ਮੌਤ, ਇਰਪਿਨ ਦੇ ਬੰਬ ਹਮਲੇ ਵਿੱਚ ਗਈ ਜਾਨ

TeamGlobalPunjab
2 Min Read

ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ। ਇਸ ਜੰਗ ਨੇ ਯੂਕਰੇਨ ਦੇ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਹੁਣ ਤੱਕ ਕਈ ਬੇਕਸੂਰ ਲੋਕ ਮਾਰੇ ਜਾ ਚੁੱਕੇ ਹਨ। ਯੂਕਰੇਨ ਦੇ ਅਭਿਨੇਤਾ ਪਾਸ਼ਾ ਲੀ ਨੇ ਵੀ ਆਪਣੇ ਦੇਸ਼ ਨੂੰ ਬਚਾਉਂਦੇ ਹੋਏ ਆਪਣੀ ਜਾਨ ਗਵਾਈ। ਪਾਸ਼ਾ ਦੀ ਮੌਤ ਦੀ ਜਾਣਕਾਰੀ ਐਤਵਾਰ ਨੂੰ ਓਡੇਸਾ ਇੰਟਰਨੈਸ਼ਨਲ ਫਿਲਮ ਫੈਸਟੀਵਲ ‘ਚ ਦਿੱਤੀ ਗਈ।

ਅਭਿਨੇਤਾ ਪਾਸ਼ਾ ਨੇ ਆਪਣਾ ਐਕਟਿੰਗ ਕਰੀਅਰ ਉਦੋਂ ਛੱਡ ਦਿੱਤਾ ਸੀ ਜਦੋਂ ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਸ਼ੁਰੂ ਹੋਇਆ ਸੀ। ਉਹ ਯੂਕਰੇਨ ਦੀ ਟੈਰੀਟੋਰੀਅਲ ਡਿਫੈਂਸ ਯੂਨਿਟ ਵਿੱਚ ਸ਼ਾਮਲ ਹੋਇਆ ਸੀ। 33 ਸਾਲਾ ਪਾਸ਼ਾ ਰੂਸ ਨਾਲ ਜੰਗ ਵਿੱਚ ਆਪਣੇ ਦੇਸ਼ ਯੂਕਰੇਨ ਨੂੰ ਬਚਾ ਰਿਹਾ ਸੀ। ਉਹ ਮੂਹਰਲੀ ਕਤਾਰ ਵਿੱਚ ਖੜੇ ਹੋ ਕੇ ਫੌਜ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਸਨ। ਇਸੇ ਦੌਰਾਨ 6 ਮਾਰਚ ਨੂੰ ਇਰਪਿਨ ਵਿੱਚ ਹੋਏ ਬੰਬ ਧਮਾਕੇ ਵਿੱਚ ਪਾਸ਼ਾ ਦੀ ਮੌਤ ਹੋ ਗਈ।

ਪਾਸ਼ਾ ਲੀ ਯੂਕਰੇਨ ਦਾ ਇੱਕ ਮਸ਼ਹੂਰ ਅਦਾਕਾਰ ਸੀ। ਉਸਨੇ ਅਦਾਕਾਰੀ, ਡਬਿੰਗ, ਗਾਇਕੀ ਅਤੇ ਕੰਪੋਜ਼ਿੰਗ ਵਿੱਚ ਨਾਮ ਕਮਾਇਆ ਸੀ। ਉਹ ‘ਕੋਲੇਸੋ’ ਥੀਏਟਰ ਦਾ ਹਿੱਸਾ ਰਿਹਾ ਹੈ, ਨਾਲ ਹੀ ਕਈ ਫਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆ ਚੁੱਕਾ ਹੈ। ਉਸ ਨੇ ‘ਸ਼ਟੋਲਨਿਆ’, ‘ਸ਼ੈਡੋਜ਼ ਆਫ਼ ਅਨਫੋਰਗਟਨ ਏਨਸਟਰਸ’, ‘ਜ਼ਵਿਚਾਇਨਾ ਸਪਰਾਵਾ’, ‘ਦ ਫਾਈਟ ਰੂਲਜ਼’, ‘ਮੀਟਿੰਗ ਆਫ਼ ਕਲਾਸਮੇਟਸ’ ਸਮੇਤ ਹੋਰ ਫ਼ਿਲਮਾਂ ‘ਚ ਕੰਮ ਕੀਤਾ ਹੈ।

ਪਾਸ਼ਾ ਲੀ ਵਾਂਗ ਕਈ ਹੋਰ ਮਸ਼ਹੂਰ ਹਸਤੀਆਂ ਅਤੇ ਆਮ ਲੋਕਾਂ ਨੇ ਵੀ ਯੂਕਰੇਨ ਨੂੰ ਬਚਾਉਣ ਲਈ ਹਥਿਆਰ ਚੁੱਕੇ ਹਨ। ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਮਰਦ ਆਪਣੇ ਦੇਸ਼ ਦੀ ਲੜਾਈ ਵਿੱਚ ਸ਼ਾਮਲ ਹੋ ਗਏ ਹਨ। ਹਜ਼ਾਰਾਂ ਲੋਕ ਆਪਣਾ ਦੇਸ਼ ਛੱਡ ਕੇ ਜਾ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਆਪਣੇ ਦੇਸ਼ ਯੂਕਰੇਨ ਨੂੰ ਬਚਾਉਣ ਲਈ ਵਾਪਸ ਪਰਤ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment