ਸੁਨੀਲ ਗੋਰਵਰ ਦੀ ਸਹਾਇਤਾ ਲਈ ਸਲਮਾਨ ਖਾਨ ਆਏ ਅੱਗੇ, ਭੇਜੀ ਵੱਡੀ ਸਹਾਇਤਾ

TeamGlobalPunjab
2 Min Read

ਨਿਊਜ਼ ਡੈਸਕ: ਸੁਨੀਲ ਗੋਰਵਰ ਹਾਲ ਹੀ ‘ਚ ਆਪਣੀ ਖਰਾਬ ਸਿਹਤ ਕਾਰਨ ਸੁਰਖੀਆਂ ‘ਚ ਰਹੇ ਸਨ। ਕੁੁਝ ਦਿਨ ਪਹਿਲਾਂ ਉਨ੍ਹਾਂ ਦੇ ਦਿਲ ਦੀ ਸਰਜਰੀ ਹੋਈ ਸੀ। ਅਸਲ ‘ਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਜਲਦਬਾਜ਼ੀ ‘ਚ ਮੁੰਬਈ ਦੇ ਇੱਕ ਮਸ਼ਹੂਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਆਪਰਸ਼ਨ ਕਰਨਾ ਪਿਆ।

ਕਈ ਮੀਡੀਆ ਰਿਪੋਰਟਾਂ ਵਿੱਚ ਅਜਿਹੇ ਦਾਅਵੇ ਵੀ ਕੀਤੇ ਗਏ ਹਨ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਡਾਕਟਰ ਦੇ ਕਹਿਣ ‘ਤੇ ਕੁਝ ਦਵਾਈਆ ਲੈ ਰਹੇ ਸਨ। ਹੁਣ ਸੁਣਨ ‘ਚ ਆ ਰਿਹਾ ਹੈ ਕਿ ਸਲਮਾਨ ਖਾਨ ਨੇ ਆਪਣੇ ਡਾਕਟਰਾਂ ਦੀ ਟੀਮ ਨੂੰ ਸੁਨੀਲ ਗਰੋਵਰ ਨੂੰ ਸਖਤ ਨਿਗਰਾਨੀ ’ਚ ਰੱਖਣ ਲਈ ਕਿਹਾ ਹੈ। ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੀ ਫਿਲਮ ਭਾਰਤ ਵਿੱਚ ਸੁਨੀਲ ਗਰੋਵਰ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਪਹਿਲਾਂ ਵੀ ਸੁਨੀਲ ਗਰੋਵਰ ਅਤੇ ਸਲਮਾਨ ਖਾਨ ਇਕੱਠੇ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸਲਮਾਨ ਖਾਨ ਦੀ ਫਿਲਮ ਦਬੰਗ ‘ਚ ਵੀ ਸੁਨੀਲ ਕੰਮ ਕਰ ਚੁੱਕੇ ਹਨ।

ਫਿਲਹਾਲ ਸਲਮਾਨ ਖਾਨ ਦੇ ਕਰੀਬੀ ਸੂਤਰ ਨੇ ਦੱਸਿਆ ਹੈ ਕਿ ਸੁਨੀਲ ਦੇ ਦਿਲ ਦੀ ਸਰਜਰੀ ਦੌਰਾਨ ਵੀ ਸਲਮਾਨ ਖਾਨ ਨੇ ਆਪਣੀ ਡਾਕਟਰਾਂ ਦੀ ਟੀਮ ਨੂੰ ਉਨ੍ਹਾਂ ਦੀ ਦੇਖਭਾਲ ਕਰਨ ਲਈ ਕਿਹਾ ਸੀ।

ਸਲਮਾਨ ਖਾਨ ਨੇ ਟੀਮ ਨੂੰ ਸਾਫ-ਸਾਫ ਕਿਹਾ ਹੈ ਕਿ ਸੁਨੀਲ ਗਰੋਵਰ ਦੀ ਦੇਖਭਾਲ ਕਰਨ ਦੇ ਨਾਲ-ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment