BOLLYWOOD BREAKING : ਅਦਾਲਤ ਨੇ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਪੁਲਿਸ ਹਿਰਾਸਤ ‘ਚ ਭੇਜਿਆ

TeamGlobalPunjab
3 Min Read

ਮੁੰਬਈ (ਅਮਰਨਾਥ) : ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਅਤੇ ਕਾਰੋਬਾਰੀ ਰਾਜ ਕੁੰਦਰਾ ਅਤੇ ਉਸਦੇ ਸਹਿਯੋਗੀ ਰਿਆਨ ਥਰਪ ਨੂੰ ਮੈਡੀਕਲ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਇਹਨਾਂ ਦੋਹਾਂ ਨੂੰ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਹੈ। ਮਤਲਬ ਮੁੰਬਈ ਪੁਲਿਸ ਇਨ੍ਹਾਂ ਦੋਹਾਂ ਨੂੰ ਕਰੀਬ 4 ਦਿਨਾਂ ਤੱਕ ਰਿੜਕੇਗੀ।

ਰਾਜ ਕੁੰਦਰਾ ਤੇ ਉਸਦੇ ਸਾਥੀ ਨੂੰ ਅਦਾਲਤ ਲੈ ਕੇ ਜਾਣ ਸਮੇਂ ਦੀਆਂ ਐਕਸਕਲੂਸਿਵ ਤਸਵੀਰਾਂ

(ਦੇਖੋ ਵੀਡੀਓ)

- Advertisement -

ਦੱਸ ਦਈਏ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਸੋਮਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ ਤੇ ਬਾਕੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਇਨ੍ਹਾਂ ਨੂੰ 23 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਰਾਜ ਕੁੰਦਰਾ ਦਾ ਸਾਥੀ ਰਿਆਨ ਥਰਪ ਵੀ ਉਸ ਦੇ ਨਾਲ ਹਿਰਾਸਤ ਵਿੱਚ ਰਹੇਗਾ। ਪੁਲਿਸ ਨੇ ਰਿਆਨ ਥਰਪ ਨੂੰ ਮੁੰਬਈ ਦੇ ਨੇਰੂਲ ਖੇਤਰ ਤੋਂ ਗ੍ਰਿਫਤਾਰ ਕੀਤਾ ਸੀ।

ਇਸ ਪੂਰੇ ਮਾਮਲੇ ਵਿਚ ਸਭ ਤੋਂ ਵੱਡਾ ਅਪਡੇਟ ਇਹ ਹੈ ਕਿ ਪੁਲਿਸ ਅਭਿਨੇਤਰੀ ਸ਼ਿਲਪਾ ਸ਼ੈੱਟੀ ਤੋਂ ਵੀ ਪੁੱਛਗਿੱਛ ਕਰ ਸਕਦੀ ਹੈ, ਕਿਉਂਕਿ ਸ਼ਿਲਪਾ ਜ਼ਿਆਦਾਤਰ ਕਾਰੋਬਾਰ ਵਿਚ ਪਤੀ ਰਾਜ ਕੁੰਦਰਾ ਦੀ ਪਾਰਟਨਰ ਹੈ। ਮੰਨਿਆ ਜਾ ਰਿਹਾ ਹੈ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਜਲਦੀ ਹੀ ਉਸਨੂੰ ਵੀ ਪੇਸ਼ ਹੋਣ ਲਈ ਤਲਬ ਕਰ ਸਕਦੀ ਹੈ।

ਰਾਜ ਕੁੰਦਰਾ ਨੂੰ ਡਾਕਟਰੀ ਜਾਂਚ ਲਈ ਜੇ ਜੇ ਹਸਪਤਾਲ ਲਿਜਾਂਦੇ ਹੋਏ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ

- Advertisement -

 

ਮੁੰਬਈ ਦੇ ਪੁਲਿਸ ਕਮਿਸ਼ਨਰ ਹੇਮੰਤ ਨਾਗਰਾਲੇ ਦਾ ਕਹਿਣਾ ਹੈ ਕਿ ਰਾਜ ਕੁੰਦਰਾ ਇਸ ਕੇਸ ਦਾ ਮੁੱਖ ਸਾਜ਼ਿਸ਼ਕਰਤਾ ਹੈ ਅਤੇ ਸਾਡੇ ਕੋਲ ਉਸਦੇ ਅਤੇ ਬਾਕੀਆਂ ਖਿਲਾਫ ਸਬੂਤ ਹਨ । ਇਹ ਵਿਦੇਸ਼ ਜ਼ਰੀਏ ਆਪਣੇ ਗ਼ੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦਿੰਦੇ ਸਨ।

ਮੁੰਬਈ ਕ੍ਰਾਈਮ ਬ੍ਰਾਂਚ ਵਲੋਂ ਇਸ ਮਾਮਲੇ ਵਿੱਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਨੇ ਦੱਸਿਆ ਕਿ ਰਾਜ ਇਸ ਕੇਸ ਦਾ ਮਾਸਟਰਮਾਈਂਡ ਹੈ। ਉਸਨੇ ਅਤੇ ਉਸਦੇ ਭਰਾ ਨੇ ਕੇਨਰੀਨ ਨਾਂ ਦੀ ਇੱਕ ਸੰਸਥਾ ਬਣਾਈ ਜੋ ਕਿ ਬ੍ਰਿਟੇਨ ਵਿੱਚ ਹੈ । ਜਿਸ ‘ਤੇ ਅਸ਼ਲੀਲ ਫਿਲਮਾਂ ਦਿਖਾਈਆਂ ਜਾਂਦੀਆਂ ਹਨ। ਫਿਲਮਾਂ ਦੀ ਸ਼ੂਟਿੰਗ ਭਾਰਤ ਵਿਚ ਕੀਤੀ ਗਈ ਅਤੇ ‘ਵੀ ਟਰਾਂਸਫਰ’ (we transfer) ਦੇ ਜ਼ਰੀਏ ਵਿਦੇਸ਼ ਭੇਜਿਆ ਜਾਂਦਾ ਸੀ।

 

Share this Article
Leave a comment