ਫਿਲਮ ਮਸੰਦ ਦੇ ਹੱਕ ‘ਚ ਆਏ ਸਿਮਰਨਜੀਤ ਸਿੰਘ ਮਾਨ, ਕਿਹਾ ਟੈਕਸ ਫ੍ਰੀ ਹੋਣੀਆਂ ਚਾਹੀਦੀਆਂ ਹਨ ਅਜਿਹੀਆਂ ਫਿਲਮਾਂ

Global Team
1 Min Read

ਨਿਊਜ ਡੈਸਕ : ਹਾਲ ਹੀ ‘ਚ ਰਿਲੀਜ਼ ਹੋਈ ਪੰਜਾਬੀ ਫਿਲਮ ਮਸੰਦ ਅੱਜ ਕੱਲ ਖੂਬ ਸੁਰਖੀਆਂ ਬਟੋਰ ਰਹੀ ਹੈ। ਲਗਾਤਾਰ ਵਿਵਾਦਾਂ ‘ਚ ਘਿਰੀ ਰਹਿਣ ਵਾਲੀ ਇਸ ਫਿਲਮ ‘ਚ 1984 ਤੋਂ ਬਾਅਦ ਸ਼ੁਰੂ ਹੋਏ ਖਾੜਕੂ ਸੰਘਰਸ਼ ਅਤੇ ਉਸ ਤੋਂ ਬਾਅਦ ਸਰਕਾਰੀ ਦਲਾਲਾਂ ਵੱਲੋਂ ਅਨੇਕਾਂ ਬੇਕਸੂਰ ਲੋਕਾਂ ਦੇ ਕਰਵਾਏ ਗਏ ਕਤਲ ਨੂੰ ਦਰਸਾਇਆ ਗਿਆ ਹੈ। ਇਸੇ ਵਿਰੋਧ ਦਰਮਿਆਨ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਫਿਲਮ ਮਸੰਦ ਦੇ ਹੱਕ ਵਿੱਚ ਆਏ ਹਨ। ਉਨ੍ਹਾਂ ਵੀਡੀਓ ਬਿਆਨ ਜਾਰੀ ਕਰਦਿਆਂ ਫਿਲਮ ਨੂੰ ਵੱਧ ਤੋਂ ਵੱਧ ਸਮਰਥਨ ਦੇਣ ਦੀ ਗੱਲ ਕਹੀ ਗਈ ਹੈ।

- Advertisement -

ਸਿਮਰਨਜੀਤ ਸਿੰਘ ਮਾਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਦਾਰ ਰੱਬੀ ਸਿੰਘ ਕੰਦੋਲਾ ਨਾਲ ਮੁਲਾਕਾਤ ਕੀਤੀ ਤੇ ਪਤਾ ਲੱਗਾ ਕਿ ਉਹਨਾਂ ਦੀ ਪੰਜਾਬੀ ਫਿਲਮ “ਮਸੰਦ” ਨੂੰ ਕਿਸ ਤਰਾਂ ਪੱਖਪਾਤ ਕਰਦਿਆਂ ਦਬਾਇਆ ਜਾ ਰਿਹਾ, ਕਿਉਂਕਿ ਇਹ ਫਿਲਮ ਸਿੱਖ ਨਸਲਕੁਸ਼ੀ ਤੇ ਅਦਾਰਿਤ ਹੈ ਸਾਨੂੰ ਸਿੱਖਾਂ ਨੂੰ ਜਾਤ ਪਾਤ ਤੋਂ ਦੂਰ ਕਰਨ ਦਾ ਯਤਨ ਕਰਦੀ ਹੈ। ਇਹੋ ਜੀਆਂ ਫਿਲਮਾਂ ਟੈਕਸ ਫਰੀ ਕਰਨੀਆਂ ਚਾਹੀਦੀਆਂ ਹਨ।

Share this Article
Leave a comment