ਰੂਸੀ ਫੌਜ ਨੇ ਯੂਕਰੇਨ ਦੇ ਮੇਰਫਾ ਵਿੱਚ ਮਚਾਈ ਤਬਾਹੀ, ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ‘ਤੇ ਕੀਤਾ ਹਮਲਾ, 21 ਲੋਕਾਂ ਦੀ ਮੌਤ

TeamGlobalPunjab
2 Min Read

ਮੇਰੇਫਾ- ਯੂਕਰੇਨ ਦੇ ਉੱਤਰੀ-ਪੂਰਬੀ ਸ਼ਹਿਰ ਖਾਰਕਿਵ ਦੇ ਨੇੜੇ ਮੇਰੇਫਾ ਵਿੱਚ ਇੱਕ ਕਮਿਊਨਿਟੀ ਸੈਂਟਰ ਅਤੇ ਇੱਕ ਸਕੂਲ ਵਿੱਚ ਹੋਏ ਬੰਬ ਧਮਾਕੇ ਵਿੱਚ 21 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੇਰਫਾ ਦੇ ਮੇਅਰ ਵੇਨਿਆਮਿਨ ਸਿਤੋਵ ਨੇ ਕਿਹਾ ਕਿ ਹਮਲਾ ਵੀਰਵਾਰ ਤੜਕੇ ਹੋਇਆ। ਖਾਰਕਿਵ ਖੇਤਰ ਭਾਰੀ ਬੰਬਾਰੀ ਦੇ ਅਧੀਨ ਹੈ ਕਿਉਂਕਿ ਰੂਸੀ ਫੌਜਾਂ ਇਸ ਖੇਤਰ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਯੂਕਰੇਨ ਦੀ ਐਮਰਜੈਂਸੀ ਸੇਵਾ ਨੇ ਕਿਹਾ ਕਿ ਕੀਵ ਦੇ ਉੱਤਰ-ਪੂਰਬ ‘ਚ ਚੇਰਨੀਹੀਵ ਸ਼ਹਿਰ ‘ਚ ਗੋਲੀਬਾਰੀ ‘ਚ ਇੱਕ ਔਰਤ, ਉਸ ਦਾ ਪਤੀ ਅਤੇ ਤਿੰਨ ਬੱਚੇ ਮਾਰੇ ਗਏ। ਕੀਵ ਅਤੇ ਮਾਸਕੋ ਵਿਚਕਾਰ ਸ਼ਾਂਤੀ ਸਮਝੌਤਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦਾ ਠੋਸ ਨਤੀਜਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕ੍ਰੇਮਲਿਨ ਜੰਗਬੰਦੀ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ। ਇਹ ਗੱਲ ਯੂਕਰੇਨ ਦੇ ਰੱਖਿਆ ਮੰਤਰੀ ਓਲੇਕਸੀ ਰੇਜ਼ਨੀਕੋਵ ਨੇ ਕਹੀ।

ਫਰਾਂਸ ਦੀ ਸਰਕਾਰ ਨੇ ਰੂਸ ‘ਤੇ ਗੱਲਬਾਤ ਦਾ ਦਿਖਾਵਾ ਕਰਨ ਦਾ ਦੋਸ਼ ਲਗਾਇਆ ਹੈ। ਗੱਲਬਾਤ ਲਈ ਯੂਕਰੇਨੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਰੇਜ਼ਨੀਕੋਵ ਨੇ ਕਿਹਾ ਕਿ ਤਕਨੀਕੀ ਕੰਮ ਵਿੱਚ ਤਰੱਕੀ ਕੀਤੀ ਜਾ ਰਹੀ ਹੈ, ਪਰ ਕਿਸੇ ਵੀ ਸੰਭਾਵੀ ਸਮਝੌਤੇ ਲਈ ਰੂਸ ਨੂੰ ਆਪਣੇ ਹਮਲੇ ਨੂੰ ਰੋਕਣ ਦੀ ਲੋੜ ਹੋਵੇਗੀ।

ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਦੇ ਫੌਜੀ ਜਵਾਨਾਂ ਨੇ 24 ਫਰਵਰੀ ਤੋਂ ਸ਼ੁਰੂ ਹੋਏ ਰੂਸ ਦੇ ਹਮਲੇ ਤੋਂ ਬਾਅਦ ਹੁਣ ਤੱਕ ਯਾਨੀ 17 ਮਾਰਚ ਤੱਕ ਉੱਸਦੇ ਲਗਭਗ 14,000 ਫੌਜੀਆਂ ਨੂੰ ਮਾਰ ਦਿੱਤਾ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂਕਰੇਨ ਨੇ 86 ਰੂਸੀ ਜਹਾਜ਼ ਅਤੇ 108 ਹੈਲੀਕਾਪਟਰ ਵੀ ਤਬਾਹ ਕਰ ਦਿੱਤੇ ਹਨ। ਮੰਤਰਾਲੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਹੁਣ ਤੱਕ ਰੂਸ ਨੇ 444 ਟੈਂਕ, 1435 ਬਖਤਰਬੰਦ ਜੰਗੀ ਵਾਹਨ ਅਤੇ ਤਿੰਨ ਜੰਗੀ ਬੇੜੇ ਗੁਆ ਦਿੱਤੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates

Share this Article
Leave a comment