ਉਡਾਣ ਭਰਦੇ ਸਮੇਂ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਕਰਵਾਈ ਗਈ ਸੁਰੱਖਿਅਤ ਲੈਂਡਿੰਗ

Rajneet Kaur
1 Min Read

ਕਾਠਮੰਡੂ: ਕਾਠਮਾਂਡੂ ਹਵਾਈ ਅੱਡੇ ਤੋਂ ਦੁਬਈ ਲਈ ਉਡਾਣ ਭਰਨ ਤੋਂ ਬਾਅਦ ਫਲਾਈ ਦੁਬਈ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। ਜਿਸ ਤੋਂ ਬਾਅਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ।  ਜਹਾਜ਼ ‘ਚ ਕਰੀਬ 150 ਲੋਕ ਸਵਾਰ ਸਨ। ਇਹ ਫਲਾਈਟ ਕਾਠਮਾਂਡੂ ਤੋਂ ਦੁਬਈ ਜਾ ਰਹੀ ਸੀ।

ਮਿਲੀ ਜਾਣਕਾਰੀ ਅਨੁਸਾਰ  ਇਸ ਫਲਾਈ ਦੁਬਈ ਏਅਰਕ੍ਰਾਫਟ ਦੇ ਇਕ ਇੰਜਣ ਨੂੰ ਰਾਤ ਕਰੀਬ 9 ਵਜੇ ਅੱਗ ਲੱਗ ਗਈ। ਜਿਸ ਤੋਂ ਬਾਅਦ ਹਵਾਈ ਅੱਡੇ ‘ਤੇ ਹਲਚਲ ਮਚ ਗਈ ਅਤੇ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਨੂੰ ਮੌਕੇ ‘ਤੇ ਪਹੁੰਚਾਇਆ ਗਿਆ। ਅੱਗ ਲੱਗਣ ਤੋਂ ਬਾਅਦ ਜਹਾਜ਼ ਨੂੰ ਮੁੜ ਕਾਠਮਾਂਡੂ ਦੇ ਏਅਰਪੋਰਟ ‘ਤੇ ਲੈਂਡ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਹਵਾਈ ਅੱਡੇ ‘ਤੇ ਫਾਇਰ ਇੰਜਣਾਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ। ਜਹਾਜ਼ ਵਿੱਚ 50 ਨੇਪਾਲੀ ਯਾਤਰੀਆਂ ਸਮੇਤ 150 ਤੋਂ ਵੱਧ ਲੋਕ ਸਵਾਰ ਸਨ।ਕੁਝ ਮਿੰਟਾਂ ਬਾਅਦ ਹੀ ਅੱਗ ‘ਤੇ ਕਾਬੂ ਪਾ ਲਿਆ ਗਿਆ ਅਤੇ ਜਹਾਜ਼ ਨੂੰ ਮੁੜ ਦੁਬਈ ਵਲ ਰਵਾਨਾ ਕਰ ਦਿਤਾ ਗਿਆ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment