RSS ਮੁਖੀ ਮੋਹਨ ਭਾਗਵਤ ਜਲੰਧਰ ‘ਚ ਤਿੰਨ ਦਿਨਾ ਸਰਬ ਭਾਰਤੀ ਮੀਟਿੰਗਾਂ ‘ਚ ਲੈਣਗੇ ਹਿੱਸਾ

Rajneet Kaur
2 Min Read

ਜਲੰਧਰ : ਰਾਸ਼ਟਰੀ ਸਵੈਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਬੀਤੀ ਰਾਤ ਮਹਾਨਗਰ ਪਹੁੰਚੇ ਹਨ । ਉਹ ਸੂਰਿਆ ਐਨਕਲੇਵ ਸਥਿਤ ਵਿਦਿਆ ਧਾਮ ‘ਚ ਠਹਿਰੇ ਹੋਏ ਹਨ। ਰੇਲਵੇ  ਸਟੇਸ਼ਨ ਅਤੇ ਆਸਪਾਸ ਦੇ ਇਲਾਕਿਆਂ ‘ਚ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਅੱਜ ਉਹ ਵਿਦਿਆਧਾਮ ਵਿਖੇ ਵਲੰਟੀਅਰਾਂ ਨਾਲ ਮੀਟਿੰਗ ਕਰਨਗੇ।

ਉਹ ਜਲੰਧਰ ‘ਚ ਤਿੰਨ ਦਿਨਾ ਸਰਬ ਭਾਰਤੀ ਮੀਟਿੰਗਾਂ ‘ਚ ਹਿੱਸਾ ਲੈਣਗੇ। ਉਨ੍ਹਾਂ ਦੀਆਂ ਮੀਟਿੰਗਾਂ ਦਾ ਦੌਰ ਸ਼ੁੱਕਰਵਾਰ ਤਕ ਜਾਰੀ ਰਹੇਗਾ। ਮੋਹਨ ਭਾਗਵਤ ਦੀ ਮੀਟਿੰਗ ਵਿੱਚ ਪੰਜਾਬ, ਹਿਮਾਚਲ ਅਤੇ ਚੰਡੀਗੜ੍ਹ ਸਮੇਤ ਹੋਰ ਰਾਜਾਂ ਤੋਂ ਵਾਲੰਟੀਅਰ ਹਿੱਸਾ ਲੈਣਗੇ, ਜਿਸ ਵਿੱਚ ਸਾਰੇ ਸਥਾਨਾਂ ਦੇ ਮੌਜੂਦਾ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ਨੂੰ ਵਿਚਾਰਿਆ ਜਾਵੇਗਾ।

ਤਿੰਨ ਦਿਨਾ ਪ੍ਰੋਗਰਾਮ ਦੌਰਾਨ ਡੇਵੀਏਟ ‘ਚ ਇਕ ਸਮਾਗਮ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਵਲੰਟੀਅਰਾਂ ਨਾਲ ਮੀਟਿੰਗ ਕਰ ਕੇ ਸਮਾਜਿਕ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ।ਦਸ ਦਈਏ ਕਿ ਭਾਗਵਤ ਦੇ ਇਸ ਦੌਰੇ ਨੂੰ ਆਉਣ ਵਾਲੀਆਂ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਵਿੱਚ ਜਲਦੀ ਹੀ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦਾ ਫਾਇਦਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਭਾਜਪਾ ਨੂੰ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment