ਬ੍ਰਿਟੇਨ ‘ਚ ਮਿਲਿਆ ਕੋਰੋਨਾ ਦਾ ਨਵਾਂ ਸਟ੍ਰੇਨ 70 ਦੇਸ਼ਾਂ ‘ਚ ਫੈਲਿਆ

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆ ਭਰ ‘ਚ ਜਿਥੇ ਕੋਰੋਨਾ ਸੰਕਰਮਿਤਾਂ ਦੀ ਗਿਣਤੀ 10 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵੀ 21.61 ਲੱਖ ਤੋਂ ਜ਼ਿਆਦਾ ਹੋ ਗਈ ਹੈ। ਇਸ ਵਿਚਾਲੇ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ ਦੀ ਜਾਂਚ ਟੀਮ ਨੇ ਵੁਹਾਨ ‘ਚ ਇਕਾਂਤਵਾਸ ਦਾ ਸਮਾਂ ਪੂਰਾ ਕਰ ਲਿਆ ਹੈ ਤੇ ਹੁਣ ਉਹ ਜਾਂਚ ਲਈ ਫੀਲਡ ‘ਤੇ ਨਿਕਲ ਗਏ ਹਨ।

ਚੀਨ ਪੁੱਜਣ ਤੋਂ ਬਾਅਦ WHO ਦੀ ਟੀਮ ਨੇ ਹੋਟਲ ‘ਚ 14 ਦਿਨਾਂ ਦਾ ਇਕਾਂਤਵਾਸ ਪੂਰਾ ਕਰ ਲਿਆ ਤੇ ਵੀਰਵਾਰ ਨੂੰ ਉਨ੍ਹਾਂ ਨੂੰ ਹੋਟਲ ਤੋਂ ਨਿਕਲ ਕੇ ਸਵੇਰੇ ਬੱਸ ਵਿਚ ਬੈਠਦਿਆਂ ਵੇਖਿਆ ਗਿਆ ਹੈ। ਇਹ ਟੀਮ ਜਾਂਚ ਕਰੇਗੀ ਕਿ ਕੋਰੋਨਾ ਵਾਇਰਸ ਕਿਵੇਂ ਫੈਲਿਆ।

ਦੱਸਣਯੋਗ ਹੈ ਕਿ ਸ਼ੁਰੂਆਤ ਵਿੱਚ ਚੀਨ ਆਪਣੇ ਇੱਥੇ ਜਾਂਚ ਕਰਨ ਲਈ ਟੀਮ ਨੂੰ ਨਹੀਂ ਆਉਣ ਦੇਣਾ ਚਾਹੁੰਦਾ ਸੀ, ਪਰ ਵਿਸ਼ਵ ਭਰ ਭਰ ਦੇ ਦਬਾਅ ਤੋਂ ਬਾਅਦ ਉਨ੍ਹਾਂ ਨੂੰ ਸਹਿਮਤੀ ਦੇਣੀ ਪਈ। WHO ਨੇ ਆਪਣੀ 10 ਮੈਂਬਰਾਂ ਦੀ ਟੀਮ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਬੀਜਿੰਗ ਭੇਜਿਆ ਸੀ। ਇਸ ਮੁੱਦੇ ਨੂੰ ਲੈ ਕੇ ਅਮਰੀਕਾ ਅਤੇ WHO ‘ਚ ਕਾਫੀ ਤਕਰਾਰ ਵੀ ਹੋ ਚੁੱਕੀ ਹੈ।

ਕੋਰੋਨਾ ਦਾ ਨਵਾਂ ਸਟ੍ਰੇਨ 70 ਦੇਸ਼ਾਂ ‘ਚ ਫੈਲਿਆ

- Advertisement -

WHO ਦੇ ਬ੍ਰਿਟੇਨ ਵਿੱਚ ਪਿਛਲੇ ਮਹੀਨੇ ਪਾਏ ਗਏ ਕੋਵਿਡ-19 ਦੇ ਨਵੇਂ ਰੂਪ ਨੂੰ ਕਾਫੀ ਖਤਰਨਾਕ ਦੱਸਦੇ ਹੋਏ ਕਿਹਾ ਗਿਆ ਹੈ ਕਿ ਇਹ ਹੁਣ ਤੱਕ 70 ਦੇਸ਼ਾਂ ਵਿੱਚ ਫੈਲ ਚੁੱਕਿਆ ਹੈ। WHO ਨੇ ਆਪਣੀ ਹਫ਼ਤਾਵਾਰ ਰਿਪੋਰਟ ਵਿਚ ਕਿਹਾ ਹੈ ਕਿ ਇਹ ਵਾਇਰਸ ਬਹੁਤ ਖ਼ਤਰਨਾਕ ਹੈ, ਕਿਉਂਕਿ ਪੁਰਾਣੇ ਵਾਇਰਸ ਨਾਲੋਂ ਇਹ ਕਾਫੀ ਤੇਜ਼ੀ ਨਾਲ ਫੈਲਦਾ ਹੈ। ਹਾਲਾਂਕਿ ਸੰਗਠਨ ਨੇ ਦੱਸਿਆ ਕਿ ਦੁਨੀਆਂ ਵਿਚ ਸੰਕਰਮਣ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ 15 ਫੀਸਦੀ ਘੱਟ ਹੋ ਗਏ ਹਨ।

Share this Article
Leave a comment