ਟਵਿੱਟਰ ਨੇ ਮੰਨਿਆ ਨਹੀਂ ਕੀਤੀ ਨਵੇਂ ਆਈਟੀ ਨਿਯਮਾਂ ਦਾ ਪਾਲਣਾ, ਹਾਈਕੋਰਟ ਨੇ ਕਿਹਾ ਸਰਕਾਰ ਕਰ ਸਕਦੀ ਹੈ ਕਾਰਵਾਈ

TeamGlobalPunjab
2 Min Read

ਨਵੀਂ ਦਿੱਲੀ : ਭਾਰਤ ਦੇ ਨਵੇਂ ਆਈ.ਟੀ. ਕਾਨੂੰਨ ਬਾਰੇ ਟਵਿੱਟਰ ਦੇ ਤੇਵਰ ਹੁਣ ਢਿੱਲੇ ਪੈਣੇ ਸ਼ੁਰੂ ਹੋ ਗਏ ਹਨ। ਦਿੱਲੀ ਹਾਈਕੋਰਟ ‘ਚ ਮੰਗਲਵਾਰ ਨੂੰ ਆਖਰਕਾਰ ਟਵਿੱਟਰ ਇੰਡੀਆ ਨੇ ਮੰਨ ਲਿਆ ਹੈ ਕੰਪਨੀ ਨੇ ਭਾਰਤ ਸਰਕਾਰ ਵੱਲੋਂ ਬਣਾਏ ਗਏ ਨਵੇਂ ਆਈਟੀ ਨਿਯਮਾਂ ਦਾ ਬਿਲਕੁੱਲ ਵੀ ਪਾਲਣ ਨਹੀਂ ਕੀਤਾ ਹੈ। ਅਜਿਹੇ ’ਚ ਹੁਣ ਟਵਿੱਟਰ ‘ਤੇ ਸਖ਼ਤ ਕਾਰਵਾਈ ਹੋ ਸਕਦੀ ਹੈ। ਹਾਈਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸਥਿਤੀ ‘ਚ ਕੇਂਦਰ ਸਰਕਾਰ ਟਵਿੱਟਰ ’ਤੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ ਤੇ ਹੁਣ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ।

ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਟਵਿੱਟਰ ਵੱਲੋਂ ਇਸ ਮਾਮਲੇ ‘ਚ ਲਗਾਤਾਰ ਕੀਤੀ ਜਾ ਰਹੀ ਦੇਰੀ ‘ਤੇ ਕਾਫੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਜ਼ਿਕਰਯੋਗ ਹੈ ਕਿ ਨਵੀਂ ਆਈਟੀ ਪਾਲਿਸੀ ਤਹਿਤ ਟਵਿੱਟਰ ਵੱਲੋਂ ਸ਼ਿਕਾਇਤ ਨਿਵਾਰਣ ਅਧਿਕਾਰੀ ਦੀ ਨਿਯੁਕਤ ਨੂੰ ਲੈ ਕੇ ਕਾਫੀ ਸਮੇਂ ਤੋਂ ਦੇਰੀ ਕੀਤੀ ਜਾ ਰਹੀ ਸੀ ਤੇ ਕੰਪਨੀ ਮਾਮਲੇ ਨੂੰ ਲਟਕਾਉਣ ‘ਚ ਲੱਗੀ ਹੋਈ ਸੀ।

ਹਾਈਕੋਰਟ ਦੀ ਜਸਟਿਸ ਰੇਖਾ ਪਾਲੀ ਨੇ ਟਵਿੱਟਰ ਦੇ ਅਧਿਕਾਰੀਆਂ ਤੋਂ ਸਵਾਲ ਕੀਤਾ ਸੀ ਕਿ ਤੁਹਾਨੂੰ ਇਸ ਪ੍ਰਕਿਰਿਆ ‘ਚ ਹੋਰ ਕਿੰਨਾਂ ਸਮਾਂ ਲੱਗੇਗਾ। ਜਸਟਿਸ ਰੇਖਾ ਪਾਲੀ ਨੇ ਕਿਹਾ ਕਿ, ‘ਜੇ ਟਵਿੱਟਰ ਨੂੰ ਇਹ ਲੱਗਦਾ ਹੈ ਕਿ ਉਹ ਸਾਡੇ ਦੇਸ਼ ‘ਚ ਜਿੰਨਾ ਚਾਹੇ ਸਮਾਂ ਲੈ ਸਕਦਾ ਹੈ ਤਾਂ ਮੈਂ ਇਸ ਦੀ ਆਗਿਆ ਨਹੀਂ ਦੇਵਾਂਗੀ।’

Share this Article
Leave a comment