ਹਲਦੀ ਦੇ ਨੇ ਅਣਗਿਣਤ ਫਾਇਦੇ, ਇੱਕ ਗੁਣਾਂ ਭਰਪੂਰ ਔਸ਼ਧੀ

TeamGlobalPunjab
2 Min Read

 ਨਿਊਜ਼ ਡੈਸਕ – ਹਲਦੀ ਹਰ ਰੂਪ ਤੇ ਹਰ ਢੰਗ ਨਾਲ ਲਾਭਕਾਰੀ ਹੈ। ਇਹ ਇਕ ਅਜਿਹੀ ਔਸ਼ਧੀ ਹੈ ਜੋ ਮੁੱਖ ਤੌਰ ‘ਤੇ ਮਸਾਲੇ ‘ਚ ਵਰਤੀ ਜਾਂਦੀ ਹੈ। ਹਲਦੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ ਤੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ। ਜੇ ਅਸੀਂ ਕੱਚੀ ਹਲਦੀ ਦੀ ਗੱਲ ਕਰੀਏ, ਤਾਂ ਇਹ ਗੁਣਾਂ ਦੀ ਖਾਣ ਹੈ। ਇਹ ਸੁੱਕੀ ਹਲਦੀ ਨਾਲੋਂ ਕਈ ਗੁਣਾ ਵਧੇਰੇ ਪ੍ਰਭਾਵਸ਼ਾਲੀ ਹੈ ਤੇ ਫਾਇਦੇਮੰਦ ਵੀ ਹੈ। ਕੱਚੀ ਹਲਦੀ ਅਦਰਕ ਵਰਗੀ ਦਿਖਾਈ ਦਿੰਦੀ ਹੈ ਜੋ ਕੱਟਣ ਤੋਂ ਬਾਅਦ ਅੰਦਰੋਂ ਪੀਲੀ ਹੁੰਦੀ ਹੈ। ਆਓ ਜਾਣਦੇ ਹਾਂ ਇੱਥੇ ਕੱਚੀ ਹਲਦੀ ਦੇ ਫਾਇਦੇ ਕੀ ਹਨ –

ਹਲਦੀ ਦੇ ਸੇਵਨ ਨਾਲ ਪੇਟ ਦਰਦ ‘ਚ ਰਾਹਤ ਮਿਲਦੀ ਹੈ। ਹਲਦੀ ਨੂੰ ਪਾਣੀ ‘ਚ ਉਬਾਲੋ ਤੇ ਇਸ ‘ਚ ਗੁੜ ਮਿਲਾਓ ਤੇ ਪੀਣ ਨਾਲ ਦਰਦ ਦੂਰ ਹੁੰਦਾ ਹੈ।

 ਜੇ ਮਸੂੜਿਆਂ ‘ਚ ਦਰਦ ਹੁੰਦਾ ਹੈ, ਤਾਂ ਰਾਈ ਦੇ ਤੇਲ ‘ਚ ਹਲਦੀ ਮਿਲਾ ਕੇ ਮਸੂੜਿਆਂ ‘ਤੇ ਦਿਨ ‘ਚ ਦੋ ਵਾਰ ਮਾਲਿਸ਼ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸਦੇ ਨਾਲ ਹੀ ਮਸੂੜਿਆਂ ਦੀਆਂ ਹੋਰ ਮੁਸ਼ਕਲਾਂ ਵੀ ਦੂਰ ਹੁੰਦੀਆਂ ਹਨ।

ਹਲਦੀ ਸੱਟਾਂ ਤੇ ਜ਼ਖ਼ਮਾਂ ਨੂੰ ਚੰਗਾ ਕਰਨ ਤੇ ਜਲੂਣ ਨੂੰ ਘਟਾਉਣ ‘ਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ। ਹਲਦੀ ਕੰਨ ਦੀ ਸਮੱਸਿਆ ‘ਚ ਵੀ ਲਾਭਦਾਇਕ ਹੈ।

- Advertisement -

ਹਲਦੀ ਦੇ ਪਾਣੀ ਦੀ ਵਰਤੋਂ ਮੂੰਹ ਦੇ ਛਾਲੇ ਦੂਰ ਕਰਨ ਲਈ ਕੀਤੀ ਜਾਂਦੀ ਹੈ। ਹਲਦੀ ਨੂੰ ਪਾਣੀ ‘ਚ ਉਬਾਲ ਲਓ ਤੇ ਇਸ ਪਾਣੀ ਨਾਲ ਧੋ ਲਓ, ਇਸ ਨਾਲ ਛਾਲਿਆ ‘ਚ  ਰਾਹਤ ਮਿਲਦੀ ਹੈ।

 ਹਲਦੀ ਦੀ ਵਰਤੋਂ ਖੁਰਕ ‘ਚ ਵੀ ਅਸਰਦਾਰ ਹੈ। ਹਲਦੀ ਦਾ ਪੇਸਟ ਖਾਰਸ਼ ਵਾਲੀ ਜਗ੍ਹਾ ‘ਤੇ ਲਗਾਉਣ ਨਾਲ ਇਸ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਹਲਦੀ ‘ਚ ਕੈਂਸਰ ਨਾਲ ਲੜਨ ਦੀਆਂ ਵਿਸ਼ੇਸ਼ਤਾਵਾਂ ਵੀ ਹਨ। ਖ਼ਾਸਕਰ, ਇਹ ਪੁਰਸ਼ਾਂ ‘ਚ ਪ੍ਰੋਸਟੇਟ ਕੈਂਸਰ ਦੇ ਵਧਣ ਨੂੰ ਰੋਕਦੀ ਹੈ।

ਦੁੱਧ ‘ਚ ਹਲਦੀ ਮਿਲਾ ਕੇ ਪੀਣ ਨਾਲ ਨੀਂਦ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸਦੇ ਨਾਲ ਹੀ ਸਾਨੂੰ ਜ਼ੁਕਾਮ ਤੇ ਖੰਘ ਤੋਂ ਰਾਹਤ ਮਿਲਦੀ ਹੈ।

Share this Article
Leave a comment