ਗਰਮੀਆਂ ‘ਚ ਘੜੇ ਦਾ ਪਾਣੀ ਪੀਣਾ ਸਿਹਤ ਲਈ ਲਾਭਦਾਇਕ , ਜਾਣੋ ਕੀ ਹਨ ਫਾਇਦੇ

navdeep kaur
5 Min Read

ਨਿਊਜ਼ ਡੈਸਕ : ਗਰਮੀ ਦੇ ਮੌਸਮ ਸ਼ੁਰੂ ਹੁੰਦਿਆਂ ਹੀ ਕਈ ਤੌਰ ਤਰੀਕੇ ਅਕਸਰ ਬਦਲ ਜਾਂਦੇ ਹਨ। ਸਰੀਰ ਦੀ ਸਾਂਭ ਸੰਭਾਲ ਲਈ ਵੀ ਨੁਸਖ਼ੇ ਬਦਲਣੇ ਪੈਂਦੇ ਹਨ। ਕਈ ਲੋਕ ਸਰਦੀਆਂ ਵਿੱਚ ਪਾਣੀ ਘੱਟ ਪੀਂਦੇ ਹਨ। ਪਰ ਇਸ ਦੇ ਉਲਟ ਗਰਮੀਆਂ ਵਿਚ ਪਾਣੀ ਦਾ ਸੇਵਨ ਆਪਣੇ ਆਪ ਹੀ ਵੱਧ ਜਾਂਦਾ ਹੈ। ਗਰਮੀ ਹੋਣ ਕਰਕੇ ਹਰ ਕਿਸੇ ਦਾ ਮਨ ਕੁਝ ਠੰਡਾ ਖਾਣ -ਪੀਣ ਨੂੰ ਕਰਦਾ ਹੈ। ਅਜਿਹੇ ਵਿੱਚ ਲੋਕ ਫਰਿਜ਼ ਵਿੱਚ ਠੰਡਾ ਪਾਣੀ ਰੱਖਣਾ ਸ਼ੁਰੂ ਕਰ ਦਿੰਦੇ ਹਨ।
ਪਰ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਗਰਮੀ ਤੋਂ ਰਾਹਤ ਪਾਉਣ ਲਈ ਫਰਿਜ਼ ਦਾ ਪਾਣੀ ਤਾਂ ਪੀਂਦੇ ਹਾਂ ਪਰ ਜੇਕਰ ਪਾਣੀ ਨੂੰ ਘੜੇ ਵਿੱਚ ਰੱਖ ਕਿ ਪੀਤਾ ਜਾਵੇ ਤਾਂ ਇਸ ਤੋਂ ਤੁਸੀ ਲਾਭ ਵੀ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਘੜੇ ਦੇ ਪਾਣੀ ਪੀਣ ਦੇ ਲਾਭ -:

– ਮਿੱਟੀ ਦੇ ਭਾਂਡੇ ਯਾਨੀ ਘੜੇ ਜਾਂ ਬੋਤਲ ‘ਚ ਰੱਖਿਆ ਪਾਣੀ ਪੀਣ ਨਾਲ ਕੁਦਰਤੀ ਤਰੀਕੇ ਨਾਲ ਸਰੀਰ ਦੇ ਮੈਟਾਬੋਲਿਕ ਸਿਸਟਮ ‘ਚ ਸੁਧਾਰ ਹੁੰਦਾ ਹੈ। ਮੇਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਲਈ ਤੁਹਾਨੂੰ ਗਰਮੀਆਂ ਦੇ ਮੌਸਮ ਵਿੱਚ ਘੜੇ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਘੜੇ ਦੇ ਪਾਣੀ ਦੀ ਨਕਸੀਰ ਠੰਡੀ ਹੁੰਦੀ ਹੈ,ਜੋ ਸਰੀਰ ਨੂੰ ਠੰਡਕ ਦਿੰਦੀ ਹੈ।

– ਫਰਿੱਜ ਵਿਚ ਪਲਾਸਟਿਕ, ਸਟੀਲ ਜਾਂ ਕੱਚ ਦੀਆਂ ਬੋਤਲਾਂ ਦੀ ਤੁਲਨਾ ਵਿਚ ਮਿੱਟੀ ਦੀ ਬੋਤਲ ਜਾਂ ਘੜੇ ਵਿਚ ਰੱਖਿਆ ਪਾਣੀ ਕੁਦਰਤੀ ਤੌਰ ‘ਤੇ ਠੰਡਾ ਹੁੰਦਾ ਹੈ ਅਤੇ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ‘ਚ ਰੱਖੇ ਪਾਣੀ ਦਾ ਤਾਪਮਾਨ ਵੀ ਸਰੀਰ ਲਈ ਸਹੀ ਹੈ। ਇਹ ਸਹੀ ਤਰ੍ਹਾਂ ਹਾਈਡਰੇਟ ਕਰਦਾ ਹੈ, ਕੂਲਿੰਗ ਪ੍ਰਭਾਵ ਦਿੰਦਾ ਹੈ। ਜਿਸ ਤਰ੍ਹਾਂ ਫਰਿੱਜ ਦਾ ਠੰਡਾ ਪਾਣੀ ਪੀਣ ਨਾਲ ਗਲੇ ਦੀ ਸਮੱਸਿਆ ਹੁੰਦੀ ਹੈ, ਅਜਿਹਾ ਕੁਝ ਨਹੀਂ ਹੁੰਦਾ ਘੜੇ ਦਾ ਪਾਣੀ ਪੀਣ ਨਾਲ। ਘੜੇ ਦਾ ਪਾਣੀ ਫਰਿੱਜ ਵਾਂਗ ਠੰਡਾ ਨਹੀਂ ਹੁੰਦਾ, ਇਸ ਲਈ ਠੰਡ ਅਤੇ ਫਲੂ ਵਿਚ ਵੀ ਇਸ ਨੂੰ ਪੀਣ ਨਾਲ ਗਲੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

– ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਸਨ ਸਟ੍ਰੋਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਮਿੱਟੀ ਦੇ ਭਾਂਡੇ ‘ਚ ਰੱਖਿਆ ਪਾਣੀ ਪੀਂਦੇ ਹੋ ਤਾਂ ਇਹ ਸਨ ਸਟ੍ਰੋਕ ਤੋਂ ਬਚ ਸਕਦਾ ਹੈ। ਘੜੇ ‘ਚ ਰੱਖੇ ਪਾਣੀ ‘ਚ ਵਿਟਾਮਿਨ ਅਤੇ ਮਿਨਰਲਸ ਦੀ ਮਾਤਰਾ ਵਧ ਜਾਂਦੀ ਹੈ, ਜੋ ਸਰੀਰ ਦੇ ਗਲੂਕੋਜ਼ ਦੇ ਪੱਧਰ ਨੂੰ ਬਣਾਈ ਰੱਖਣ ‘ਚ ਮਦਦ ਕਰਦੀ ਹੈ। ਨਾਲ ਹੀ ਸਰੀਰ ਨੂੰ ਅੰਦਰੋਂ ਠੰਡਾ ਰੱਖਦਾ ਹੈ।
– ਮਿੱਟੀ ਦੇ ਘੜੇ ਵਿੱਚ ਰੱਖਿਆ ਪਾਣੀ 4 ਘੰਟਿਆਂ ਬਾਅਦ ਆਪਣੇ ਆਪ ਫਿਲਟਰ ਹੋ ਜਾਂਦਾ ਹੈ, ਇਸ ਲਈ ਇਸਨੂੰ ਫਿਲਟਰ ਦੀ ਜ਼ਰੂਰਤ ਨਹੀਂ ਹੁੰਦੀ ਹੈ। ਮਿੱਟੀ ਦੇ ਘੜੇ ਵਿੱਚ ਰੱਖਿਆ ਪਾਣੀ ਖਾਰੀ (Alkaline) ਕਿਸਮ ਦਾ ਹੁੰਦਾ ਹੈ। ਖਾਰੀ ਮਿੱਟੀ ਪਾਣੀ ਦੀ ਐਸੀਡਿਟੀ (Acidity) ਨਾਲ ਪ੍ਰਭਾਵ ਪਾਉਂਦੀ ਹੈ ਅਤੇ ਪਾਣੀ ਦੇ ਸਹੀ pH ਸੰਤੁਲਨ ਨੂੰ ਬਣਾਈ ਰੱਖਦੀ ਹੈ। ਇਹ ਬਦਲੇ ਵਿੱਚ ਗੈਸ, ਐਸੀਡਿਟੀ, ਗੈਸਟਰੋਇੰਟੇਸਟਾਈਨਲ ਦਰਦ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਮਿੱਟੀ ਦਾ ਇਹ ਸੁਭਾਅ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ।

- Advertisement -

– ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਜ਼ਹਿਰੀਲਾ ਰਸਾਇਣ ਨਹੀਂ ਹੁੰਦਾ। ਅਜਿਹੇ ‘ਚ ਘੜੇ ‘ਚ ਰੱਖਿਆ ਪਾਣੀ ਪੀਣ ਨਾਲ ਤੁਸੀਂ ਜ਼ਹਿਰੀਲੇ ਰਸਾਇਣਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚ ਜਾਂਦੇ ਹੋ। ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਜੇਕਰ ਤੁਸੀਂ ਗੈਸ, ਬਦਹਜ਼ਮੀ, ਗੈਸਟ੍ਰਿਕ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਘੜੇ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਮਿੱਟੀ ਦੇ ਭਾਂਡੇ ‘ਚ ਰੱਖਿਆ ਪਾਣੀ ਪੀਣ ਨਾਲ ਪੇਟ ਦੀ ਸਿਹਤ ਠੀਕ ਰਹਿੰਦੀ ਹੈ।
– ਘੜੇ ਦਾ ਪਾਣੀ ਪੀਣ ਨਾਲ ਛੋਟੇ ਬੱਚਿਆਂ ਦੇ ਸਿਰ ਦਰਦ , ਪੇਟ ਦਰਦ ਤੇ ਹੋਰ ਛੋਟੀਆਂ – ਛੋਟੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਕਈ ਵਾਰ ਛੋਟੇ ਬੱਚਿਆਂ ਦੀ ਗਰਮੀਆਂ ਵਿੱਚ ਨੱਕ ਦੀ ਨਕਸੀਰ { ਨਸੀਰ } ਫੁੱਟ ਜਾਂਦੀ ਹੈ , ਭਾਵ ਨੱਕ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਸ ਦਾ ਅਸਰ ਸਿਰ ਤੇ ਦਿਮਾਗ਼ ‘ਤੇ ਪੈਂਦਾ ਹੈ। ਪਰ ਅਜਿਹੇ ਵਿੱਚ ਘੜੇ ਦੇ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕਿਉਂਕਿ ਮਿੱਟੀ ਦੀ ਅੰਦਰੂਨੀ ਪਰਤ ਠੰਡੀ ਹੁੰਦੀ ਹੈ ਜਿਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਘੜੇ ਦਾ ਪਾਣੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦਾ ਹੈ।

 

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment