ਡੋਨਲਡ ਟਰੰਪ ਦੀਆਂ ਵਧੀਆਂ ਮੁਸ਼ਕਲਾਂ, ਐਡਲਟ ਸਟਾਰ ਨੂੰ ਪੈਸੇ ਦੇਣ ਦੇ ਮਾਮਲੇ ਦੀ ਹੋਵੇਗੀ ਸੁਣਵਾਈ, ਨਹੀਂ ਮਿਲੀ ਰਾਹਤ

Prabhjot Kaur
2 Min Read

ਨਿਊਯਾਰਕ: ਨਿਊਯਾਰਕ ਦੀ ਇੱਕ  ਅਦਾਲਤ ਨੇ ਸ਼ੁੱਕਰਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਇੱਕ ਐਡਲਟ ਸਟਾਰ ਨੂੰ ਗੁਪਤ ਢੰਗ ਨਾਲ ਪੈਸੇ ਦੇਣ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਨੂੰ ਰੋਕਣ ਦੀ ਆਖਰੀ ਮਿੰਟ ਦੀ ਕੋਸ਼ਿਸ਼ ਨੂੰ ਰੱਦ ਕਰ ਦਿੱਤਾ। ਟਰੰਪ ਨੇ ਇਹ ਅਪੀਲ ਜਿਊਰੀ ਦੀ ਚੋਣ ਵਿਚ ਬੇਲੋੜੀ ਜਲਦਬਾਜ਼ੀ ਦੀਆਂ ਬਚਾਅ ਪੱਖ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤੀ ਸੀ। ਜਸਟਿਸ ਮਾਰਸ਼ਾ ਮਾਈਕਲ ਨੇ ਸੰਖੇਪ ਸੁਣਵਾਈ ਤੋਂ ਕੁਝ ਮਿੰਟਾਂ ਬਾਅਦ ਹੀ ਫੈਸਲਾ ਸੁਣਾਇਆ। ਸੁਣਵਾਈ ਰੋਕੇ ਜਾਣ ਦੀ ਬੇਨਤੀ ‘ਤੇ ਮੱਧ-ਪੱਧਰੀ ਅਪੀਲੀ ਅਦਾਲਤ ਵਿੱਚ ਦਲੀਲਾਂ ਉਸ ਸਮੇਂ ਪੇਸ਼ ਕੀਤੀਆਂ ਗਈਆਂ, ਜਦੋਂ ਕੁਝ ਹੀ ਘੰਟੇ ਪਹਿਲਾਂ ਇਸ ਮਾਮਲੇ ਦੀ ਸੁਣਵਾਈ ਲਈ ਜਿਊਰੀ ਚੋਣ ਪ੍ਰਕਿਰਿਆ ਪੂਰੀ ਹੋਈ ਸੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਸੋਮਵਾਰ ਤੋਂ ਟਰੰਪ ਦੇ ਖਿਲਾਫ ਅਪਰਾਧਿਕ ਮਾਮਲੇ ‘ਚ ਬਹਿਸ ਸ਼ੁਰੂ ਹੋ ਸਕਦੀ ਹੈ।

 

ਟਰੰਪ ਵੱਲੋਂ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਦੇਣ ਦਾ ਇਹ ਮਾਮਲਾ 2016 ਦਾ ਹੈ। ਉਸ ਸਮੇਂ ਟਰੰਪ ਦੇ ਇੱਕ ਪੋਰਨ ਸਟਾਰ ਨਾਲ ਸਬੰਧ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਸਨ ਅਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਨੂੰ ਲੁਕਾਉਣ ਲਈ ਸਟੋਰਮੀ ਨੂੰ 1 ਲੱਖ 30 ਹਜ਼ਾਰ ਡਾਲਰ ਦਿੱਤੇ ਸਨ। ਸਾਬਕਾ ਰਾਸ਼ਟਰਪਤੀ ਦੀ ਕੰਪਨੀ ਨੇ ਇਹ ਪੈਸੇ ਆਪਣੇ ਵਕੀਲ ਮਾਈਕਲ ਕੋਹੇਨ ਨੂੰ ਦਿੱਤੇ ਸਨ, ਜਿਸ ਨੇ ਟਰੰਪ ਦੀ ਤਰਫੋਂ ਪੋਰਨ ਸਟਾਰ ਨੂੰ ਇਸ ਦਾ ਭੁਗਤਾਨ ਕੀਤਾ। ਇਸ ਮਾਮਲੇ ਵਿਚ ਅਜਿਹੇ ਸਮੇਂ ਸੁਣਵਾਈ ਹੋ ਰਹੀ ਹੈ ਜਦੋਂ ਟਰੰਪ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਸੰਭਾਵਿਤ ਉਮੀਦਵਾਰ ਹਨ।

ਵਕੀਲਾਂ ਨੇ ਸ਼ੁੱਕਰਵਾਰ ਨੂੰ ਕੇਸ ਦੀ ਸੁਣਵਾਈ ਲਈ 12 ਮੈਂਬਰਾਂ ਅਤੇ 6 ਵਿਕਲਪਕ ਮੈਂਬਰਾਂ ਵਾਲੀ ਜਿਊਰੀ ਨੂੰ ਅੰਤਿਮ ਰੂਪ ਦੇਣ ਲਈ ਮਸ਼ੱਕਤ ਕੀਤੀ। ਨਿਊਯਾਰਕ ਦੇ 12 ਲੋਕਾਂ ਨੂੰ ਜਿਊਰੀ ਲਈ ਚੁਣੇ ਜਾਣ ਤੋਂ ਬਾਅਦ ਵਕੀਲਾਂ ਨੇ ਬਦਲਵੇਂ ਮੈਂਬਰਾਂ ਦੀ ਚੋਣ ਕਰਨ ਵੱਲ ਧਿਆਨ ਦਿੱਤਾ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share this Article
Leave a comment