ਲਓ ਬਈ ਆ ਗਈ ਹਵਾ ਵਿੱਚ ਉਡਣ ਵਾਲੀ ਕਾਰ! ਜਾਣੋ ਕੀ ਹੈ ਖਾਸੀਅਤ

TeamGlobalPunjab
2 Min Read

ਬ੍ਰਿਟੇਨ : ਹਰ ਇਨਸਾਨ ਦਾ ਹਵਾਈ ਸਫਰ ਦਾ ਸੁਫਨਾ ਹੁੰਦਾ ਹੈ ਤੇ ਇਹ ਸੁਫਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬ੍ਰਿਟੇਨ ਅੰਦਰ ਇੱਕ ਅਜਿਹੀ ਕਾਰ ਦੀ  ਬੁਕਿੰਗ ਸ਼ੁਰੂ ਹੋ ਗਈ ਹੈ ਜਿਹੜੀ ਕਿ ਹਵਾ ਵਿੱਚ ਉੱਡਦੀ ਹੈ। ਜਾਣਕਾਰੀ ਮੁਤਾਬਿਕ ਇਸ ਕਾਰ ਨੂੰ 2020 ਤੱਕ ਆਮ ਦੇਖਿਆ ਜਾ ਸਕੇਗਾ।

ਦੱਸ ਦਈਏ ਕਿ ਇਸ ਕਾਰ ਦੀ ਡਲਿਵਰੀ 2020 ‘ਚ ਸ਼ੁਰੂ ਹੋਣ ਦੀ ਉਮੀਦ ਹੈ। ਜੇਕਰ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮੁੱਲ 2.89 ਕਰੋੜ ਰੁਪਏ ਹੈ। ਅਧਿਕਾਰੀਆਂ ਮੁਤਾਬਿਕ ਫਿਲਹਾਲ ਇਸ ਕਾਰ ਨੂੰ ਬ੍ਰਿਟੇਨ, ਯੂਰਪ, ਨਾਰਥ ਅਮਰੀਕਾ ਅੰਦਰ ਹੀ ਵੇਚਿਆ ਜਾਵੇਗਾ।

ਦੱਸਣਯੋਗ ਇਹ ਵੀ ਹੈ ਕਿ ਇਹ ਕਾਰ ਇੱਥੋਂ ਦੀ ਡਚ ਕੰਪਨੀ ਪੀਏਐਲ-ਬੀ ਇੰਟਰਨੈਸ਼ਨਲ ਵੱਲੋਂ ਬਣਾਈ ਗਈ ਹੈ ਅਤੇ ਉਨ੍ਹਾਂ ਨੇ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਕੀ ਹੈ  ਖਾਸੀਅਤ

- Advertisement -

ਇਹ ਕਾਰ ਪੈਟਰੋਲ ‘ਤੇ ਚਲਦੀ ਹੈ।

* ਕਾਰ ਇਕ ਸਮੇਂ ਵਿਚ 1,287 ਕਿਲੋਮੀਟਰ ਤਕ ਦੌੜਣ ਦੇ ਸਮਰੱਥ ਹੈ।

* ਕਾਰ ਦੀ ਗਤੀ ਜ਼ਮੀਨ ‘ਤੇ 160 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ।

* ਹਵਾ ਵਿੱਚ ਇਹ ਕਾਰ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰਨ ਦੇ ਸਮਰੱਥ ਹੈ।

* ਕਾਰ ਨੂੰ ਡਰਾਈਵ ਮੋੜ ਤੋਂ ਉਡਣ ਲਈ ਸਿਰਫ 10 ਮਿੰਟ ਲੱਗਦੇ ਹਨ।

- Advertisement -

* ਕਾਰ ਨੂੰ ਉਤਰਨ ਲਈ 330 ਮੀਟਰ ਜਗ੍ਹਾ ਦੀ ਜ਼ਰੂਰਤ ਹੈ।

* ਕਾਰ ਦਾ ਭਾਰ 664 ਕਿਲੋਗ੍ਰਾਮ ਹੈ।

Share this Article
Leave a comment