20 ਜੂਨ ਨੂੰ ਟਰੰਪ ਕਰਨਗੇ ਆਪਣੀ ਪਹਿਲੀ ਚੋਣ ਰੈਲੀ

TeamGlobalPunjab
2 Min Read

ਵਾਸ਼ਿੰਗਟਨ: ਇਸ ਸਮੇਂ ਪੂਰੀ ਦੁਨੀਆ ਮਹਾਮਾਰੀ ਕੋਰੋਨਾ ਦੀ ਲਪੇਟ ਵਿੱਚ ਹੈ ਜਿਸ ‘ਚ ਅਮਰੀਕਾ ਦੀ ਹਾਲਤ ਤਾਂ ਸਭ ਤੋਂ ਮਾੜੀ ਹੈ। ਇੱਕ ਪਾਸੇ ਕੋਰੋਨਾ ਤਾਂ ਦੂਜੇ ਪਾਸੇ ਜਾਰਜ ਫਲਾਇਡ ਦੀ ਮੌਤ ਨੂੰ ਲੈ ਕੇ ਪ੍ਰਦਰਸ਼ਨ। ਇਸ ਸਭ ਦੇ ਵਿੱਚ ਇਸ ਸਾਲ ਨਵੰਬਰ ਵਿੱਚ ਹੀ ਇੱਥੇ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਹੋਣੀਆਂ ਹਨ। ਇਸ ਲਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਤਿਆਰੀ ਖਿੱਚ ਲਈ ਹੈ।

ਫਲਾਇਡ ਦੀ ਮੌਤ ਤੋਂ ਬਾਅਦ ਟਰੰਪ ਦੀ ਆਲੋਚਨਾ ਵੀ ਲਗਾਤਾਰ ਹੋ ਰਹੀ ਹੈ। ਅਜਿਹੇ ਵਿੱਚ ਚੋਣ ਰੈਲੀ ਵੀ ਇਸ ਮਹੀਨੇ ਤੋਂ ਸ਼ੁਰੂ ਹੋਵੇਗੀ ਪਰ ਟਰੰਪ ਨੇ ਆਪਣੀ ਰੈਲੀ ਦੀ ਤਾਰੀਖ ਬਦਲ ਦਿੱਤੀ ਹੈ। ਰਿਪੋਰਟਾਂ ਦੇ ਮੁਤਾਬਕ, ਦੇਸ਼ ‘ਚ 19 ਜੂਨ ਨੂੰ ਜੂਨਟੀਂਥ ਹਾਲੀਡੇਅ ਮਨਾਇਆ ਜਾਵੇਗਾ। ਇਸ ਦਿਨ ਦੇ ਸਨਮਾਨ ਵਿੱਚ ਉਨ੍ਹਾਂ ਨੇ ਇਸ ਦਿਨ ਦੀ ਤਾਰੀਖ ਬਦਲ ਦਿੱਤੀ ਹੈ।

ਰਾਸ਼ਟਰਪਤੀ ਨੇ ਟਵੀਟ ਕਰ ਦੱਸਿਆ ਕਿ 19 ਜੂਨ ਨੂੰ ਦੇਸ਼ ਵਿੱਚ ਦਾਸ ਪ੍ਰਥਾ ਨੂੰ ਖਤਮ ਕਰਨ ਖਿਲਾਫ ਆਜ਼ਾਦੀ ਮਨਾਈ ਜਾਂਦੀ ਹੈ। ਇਸ ਹਾਲੀਡੇਅ ਨੂੰ ਜੂਨਟੀਂਥ ਨਾਮ ਦਿੱਤਾ ਗਿਆ ਹੈ ਯਾਨੀ ਇਸ ਦਿਨ ਨੂੰ ਫਰੀਡਮ-ਡੇਅ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਟਰੰਪ ਨੇ ਦੱਸਿਆ ਕਿ ਕਾਫ਼ੀ ਅਫਰੀਕੀ ਅਮਰੀਕੀਆਂ ਨੇ ਉਨ੍ਹਾਂ ਨੂੰ ਬੇਨਤੀ ਕੀਤਾ ਸੀ ਕਿ ਉਹ ਆਪਣੀ ਰੈਲੀ ਦੀ ਤਾਰੀਖ ਨੂੰ ਬਦਲਣ ‘ਤੇ ਵਿਚਾਰ ਕਰਨ। ਅਜਿਹੇ ਵਿੱਚ ਇਸ ਦਿਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਟਰੰਪ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸ਼ਨੀਵਾਰ 20 ਜੂਨ ਨੂੰ ਕਰਨ ਦਾ ਐਲਾਨ ਕੀਤਾ ਹੈ।

- Advertisement -
Share this Article
Leave a comment