ਇਸਤਾਂਬੁਲ ‘ਚ ਹੋਏ ਧਮਾਕੇ ‘ਚ 6 ਲੋਕਾਂ ਦੀ ਮੌਤ, ਮਾਮਲੇ ‘ਚ ਇੱਕ ਔਰਤ ਅਤੇ ਦੋ ਪੁਰਸ਼ ਸ਼ੱਕੀ

Rajneet Kaur
2 Min Read

ਇਸਤਾਂਬੁਲ: ਤੁਰਕੀ ਦੇ ਮੁੱਖ ਸ਼ਹਿਰ ਇਸਤਾਂਬੁਲ ਦੇ ਪ੍ਰਸਿੱਧ ਇਸਤੀਕਲਾਲ ਐਵੇਨਿਊ ‘ਤੇ ਐਤਵਾਰ ਸ਼ਾਮ ਨੂੰ ਹੋਏ ਧਮਾਕੇ ‘ਚ 80 ਤੋਂ ਜ਼ਿਆਦਾ  ਲੋਕ ਜ਼ਖਮੀ ਹੋ ਗਏ ਹਨ ਅਤੇ 6 ਲੋਕਾਂ ਦੀ ਮੌਤ ਹੋ ਗਈ ਹੈ। ਇਸਤਾਂਬੁਲ ਦੇ ਗਵਰਨਰ ਅਲੀ ਯੇਰਲਿਕਾਯਾ ਨੇ ਦੱਸਿਆ ਕਿ ਧਮਾਕਾ ਸਥਾਨਕ ਸਮੇਂ ਮੁਤਾਬਕ ਸ਼ਾਮ 4.20 ਵਜੇ ਤਕਸੀਮ ਸਕੁਏਅਰ ਇਲਾਕੇ ਦੀ ਇਕ ਸ਼ਾਪਿੰਗ ਸਟ੍ਰੀਟ ‘ਤੇ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇਹ ਬੰਬ ਧਮਾਕਾ ਹੈ। ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ‘ਚ ਲੋਕਾਂ ਨਾਲ ਭਰੀ ਇਸ ਸੜਕ ‘ਤੇ ਅਚਾਨਕ ਅੱਗ ਦਾ ਗੋਲਾ ਦਿਖਾਈ ਦੇ ਰਿਹਾ ਹੈ।

ਰਾਸ਼ਟਰਪਤੀ ਏਰਦੋਗਨ ਤੈਯਪ ਨੇ ਇਸ ਧਮਾਕੇ ਨੂੰ ਹਮਲਾ ਕਰਾਰ ਦਿੰਦੇ ਹੋਏ ਇਸ ਘਟਨਾ ਵਿੱਚ ਛੇ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜੀ-20 ਬੈਠਕ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਣ ਤੋਂ ਪਹਿਲਾਂ ਏਰਦੋਗਨ ਨੇ ਕਿਹਾ ਕਿ ਇਹ ਘਟਨਾ ਇਕ ਵੱਡੀ ਸਾਜ਼ਿਸ਼ ਸੀ। ਇਸ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। 

ਧਮਾਕੇ ਤੋਂ ਬਾਅਦ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਧਮਾਕਾ ਕਿਸ ਕਾਰਨ ਹੋਇਆ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ।  ਧਮਾਕੇ ਤੋਂ ਬਾਅਦ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ। ਰਿਪੋਰਟਾਂ ਮੁਤਾਬਕ ਇਸ ਹਮਲੇ ਵਿਚ ਤਿੰਨ ਲੋਕ ਸ਼ੱਕੀ ਹਨ। ਇਸ ‘ਚ ਮੁੱਖ ਸ਼ੱਕੀ ਔਰਤ ਹੈ। ਰਾਸ਼ਟਰਪਤੀ ਏਰਦੋਗਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਕੁਰਦਿਸਤਾਨ ਵਰਕਰਜ਼ ਪਾਰਟੀ ਨਾਲ ਜੁੜੀ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਉਸਨੇ  ਰਸਤੇ ‘ਚ ਵਿਸਫੋਟਕਾਂ ਨਾਲ ਭਰਿਆ ਬੈਗ ਛੱਡ ਦਿਤਾ।  ਇਸ ਤੋਂ ਕੁਝ ਮਿੰਟਾਂ ਬਾਅਦ ਹੀ ਧਮਾਕਾ ਹੋਇਆ। ਸੂਤਰਾਂ ਮੁਤਾਬਕ ਧਮਾਕੇ ਵਿਚ ਦੋ ਵਿਅਕਤੀ ਵੀ ਸ਼ਾਮਲ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment