ਕੋਰੋਨਾ ਨੇ ਦੁਨੀਆ ਭਰ ‘ਚ ਮਚਾਈ ਤਬਾਹੀ, ਚੀਨ ਨੂੰ ਦੇਣਾ ਚਾਹੀਦਾ ਮੁਆਵਜ਼ਾ: ਟਰੰਪ

TeamGlobalPunjab
1 Min Read

ਵਾਸ਼ਿੰਗਟਨ : ਕੋਰੋਨਾ ਵਾਇਰਸ ਨੂੰ ਲੈ ਕੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਚੀਨ ਨੂੰ ਨਿਸ਼ਾਨੇ ‘ਤੇ ਲਿਆ ਹੈ। ਪਰ ਇਸ ਵਾਰ ਟਰੰਪ ਨੇ ਕੋਰੋਨਾ ਵਾਇਰਸ ਕਾਰਨ ਅਮਰੀਕਾ, ਭਾਰਤ ਸਣੇ ਦੁਨੀਆਂ ਦੇ ਹੋਰ ਦੇਸ਼ਾਂ ‘ਚ ਹੋਈ ਤਬਾਹੀ ਲਈ ਚੀਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਫਾਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ, ‘ਭਾਰਤ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਤਬਾਹੀ ਝੱਲੀ ਹੈ। ਇਸ ਵਿਸ਼ਵ ਮਹਾਂਮਾਰੀ ਲਈ ਚੀਨ ਜ਼ਿੰਮੇਵਾਰ ਹੈ ਤੇ ਉਸ ਨੂੰ ਦੁਨੀਆ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।’ ਜਿਥੇ ਟਰੰਪ ਨੇ ਅਮਰੀਕਾ ਲਈ 10 ਖਰਬ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਤਾਂ ਉਥੇ ਹੀ ਭਾਰਤ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ, ਮੌਜੂਦਾ ਸਮੇਂ ਵਿੱਚ ਦੇਸ਼ ਸਭ ਤੋਂ ਖ਼ਰਾਬ ਜਨਤਕ ਸਿਹਤ ਸੰਕਟ ਦਾ ਸਾਹਮਣਾ ਕਰ ਰਿਹਾ ਹੈ।

ਉਨ੍ਹਾਂ ਨੇ ਕਿਹਾ ਚੀਨ ਨੂੰ ਸਾਰੀ ਦੁਨੀਆਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਅਜਿਹਾ ਉਹ ਆਪਣੀ ਸਮਰੱਥਾ ਦੇ ਅਨੁਸਾਰ ਕਰ ਸਕਦਾ ਹੈ। ਚੀਨ ‘ਤੇ ਸਿੱਧੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਕਿਹਾ, ਦੇਖੋ ਕਿੰਝ ਉਨ੍ਹਾਂ ਦੇ ਕਾਰਨ ਦੇਸ਼ ਬਰਬਾਦ ਹੋ ਗਏ ਚਾਹੇ ਉਹ ਇੱਕ ਦੁਰਘਟਨਾ ਸੀ ਜਾਂ ਨਹੀਂ, ਪਰ ਮੈਂ ਉਮੀਦ ਕਰਦਾ ਹਾਂ ਕਿ ਉਹ ਇੱਕ ਹਾਦਸਾ ਹੀ ਰਿਹਾ ਹੋਵੇਗਾ।

Share this Article
Leave a comment