ਟਰੰਪ ਨੇ ਸੰਸਦ ’ਚ ਹਿੰਸਾ ਪਿੱਛੋਂ ਪਹਿਲੀ ਵਾਰ ਕੀਤੀ ਆਪਣੀ ਅਧਿਕਾਰਤ ਵੈੱਬਸਾਈਟ ਲਾਂਚ

TeamGlobalPunjab
1 Min Read

ਵਾਸ਼ਿੰਗਟਨ :- ਟਰੰਪ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਲਾਂਚ ਕੀਤੀ ਹੈ। ਇਸ ਵੈੱਬਸਾਈਟ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਹੁਣ ਤਕ ਕੀਤੇ ਗਏ ਸਾਰੇ ਕੰਮਾਂ ਦੀ ਜਾਣਕਾਰੀ ਨਾਲ ਜਨਤਾ ਨਾਲ ਸਿੱਧੇ ਜੁੜਨ ਦਾ ਪਲੇਟਫਾਰਮ ਵੀ ਬਣਾਇਆ ਗਿਆ ਹੈ। ਟਰੰਪ ਸਿੱਧੇ ਜਨਤਾ ਨਾਲ ਜੁੜ ਕੇ 2024 ਦੀਆਂ ਚੋਣ ਤਿਆਰੀਆਂ ’ਚ ਲੱਗੇ ਹੋਏ ਹਨ, ਜਿਸ ਕਰਕੇ ਇਹ ਕਦਮ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ।

ਦੱਸ ਦਈਏ ਕਿ 6 ਜਨਵਰੀ ਨੂੰ ਸੰਸਦ ’ਚ ਹਿੰਸਾ ਪਿੱਛੋਂ ਇੰਟਰਨੈੱਟ ਮੀਡੀਆ ਦੇ ਕਈ ਪਲੇਟਫਾਰਮ ਨੇ ਟਰੰਪ ਦੇ ਸੋਸ਼ਲ ਮੀਡੀਆ ’ਤੇ ਰੋਕ ਲਗਾ ਦਿੱਤੀ ਸੀ। ਉਸ ਪਿੱਛੋਂ ਪਹਿਲੀ ਵਾਰ ਇਸ ਵੈੱਬਸਾਈਟ ਦੇ ਜਰੀਏ ਰਾਹੀਂ ਟਰੰਪ ਜਨਤਾ ਨਾਲ ਜੁੜਨ ਜਾ ਰਹੇ ਹਨ।

TAGGED: ,
Share this Article
Leave a comment