US Election 2024 Result: ਜਿੱਤ ਤੋਂ ਕੁਝ ਕਦਮ ਦੂਰ ਟਰੰਪ, ਰਿਪਬਲਿਕਨਜ਼ ‘ਚ ਜਸ਼ਨ ਦਾ ਮਾਹੌਲ

Global Team
3 Min Read

US Election 2024 Result: ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਖਤਮ ਹੋ ਗਈ ਹੈ। ਵੋਟਿੰਗ ਖਤਮ ਹੋਣ ਤੋਂ ਬਾਅਦ ਸੂਬਿਆਂ ਦੇ ਚੋਣ ਨਤੀਜੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਹੁਣ ਤੱਕ ਜਾਰੀ ਕੀਤੇ ਗਏ ਨਤੀਜਿਆਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ 248 ਇਲੈਕਟੋਰਲ ਵੋਟਾਂ ਅਤੇ ਕਮਲਾ ਹੈਰਿਸ ਨੂੰ 214 ਇਲੈਕਟੋਰਲ ਵੋਟਾਂ ਮਿਲੀਆਂ ਹਨ। ਖਾਸ ਗੱਲ ਇਹ ਹੈ ਕਿ ਟਰੰਪ 2 ਸਵਿੰਗ ਰਾਜਾਂ ‘ਚ ਜਿੱਤੇ ਹਨ ਅਤੇ 4 ‘ਚ ਅੱਗੇ ਚੱਲ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਉਮੀਦਵਾਰ ਨੂੰ ਜਿੱਤਣ ਲਈ 270 ਵੋਟਾਂ ਦੀ ਲੋੜ ਹੁੰਦੀ ਹੈ।

ਨਿਊ ਹੈਂਪਸ਼ਾਇਰ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਜਿੱਤ ਦਰਜ ਕੀਤੀ ਹੈ। ਇਸ ਨਾਲ ਉਹਨਾਂ ਦੇ ਖਾਤੇ ‘ਚ ਚਾਰ ਇਲੈਕਟੋਰਲ ਵੋਟਾਂ ਜੁੜ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਨਿਊ ਹੈਂਪਸ਼ਾਇਰ ਨੇ ਪਿਛਲੀਆਂ ਅੱਠ ਰਾਸ਼ਟਰਪਤੀ ਚੋਣਾਂ ‘ਚੋਂ ਸੱਤ ਵਿੱਚ ਡੈਮੋਕਰੇਟਸ ਦਾ ਸਮਰਥਨ ਕੀਤਾ ਹੈ।

ਰਿਪਬਲਿਕਨ ਪਾਰਟੀ ਨੇ ਸੀਟਾਂ ਜਿੱਤਣ ਦੇ ਆਪਣੇ ਸਿਲਸਿਲੇ ਨੂੰ ਦੁਹਰਾਉਂਦੇ ਹੋਏ ਡੈਮੋਕ੍ਰੇਟਿਕ ਪਾਰਟੀ ਦੀਆਂ ਕਈ ਸੀਟਾਂ ਜਿੱਤ ਕੇ ਚਾਰ ਸਾਲਾਂ ਵਿੱਚ ਪਹਿਲੀ ਵਾਰ ਸੈਨੇਟ ਵਿੱਚ ਆਪਣਾ ਦਬਦਬਾ ਵਧਾਇਆ ਹੈ। ਨੇਬਰਾਸਕਾ ਵਿਚ ਰਿਪਬਲਿਕਨ ਪਾਰਟੀ ਦੀ ਅਚਾਨਕ ਜਿੱਤ ਨੇ ਉਹਨਾਂ  ਨੂੰ ਸਿਖਰ ‘ਤੇ ਪਹੁੰਚਾ ਦਿੱਤਾ। ਉਹ ਡੈਮੋਕ੍ਰੇਟਿਕ ਪਾਰਟੀ ਕੋਲ ਜੋ ਮਾਮੂਲੀ ਬਹੁਮਤ ਸੀ, ਉਸ ਨੂੰ ਬਚਾਉਣ ਵਿੱਚ ਨਾਕਾਮ ਰਹੇ ਅਤੇ ਸਮੁੱਚਾ ਅੰਕੜਾ ਰਿਪਬਲਿਕਨ ਪਾਰਟੀ ਦੇ ਹੱਕ ਵਿੱਚ ਜਾਂਦਾ ਜਾਪਦਾ ਸੀ।

ਜਾਰਜੀਆ ਦੀ ਜਿੱਤ ਨੂੰ ਡੋਨਲਡ ਟਰੰਪ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸਵਿੰਗ ਸਟੇਟ ਜਾਰਜੀਆ ਵਿੱਚ ਜਿੱਤ ਨਾਲ ਟਰੰਪ ਨੂੰ 16 ਇਲੈਕਟੋਰਲ ਵੋਟਾਂ ਮਿਲੀਆਂ ਹਨ। ਜੋਅ ਬਾਇਡਨ ਨੇ 2020 ਵਿੱਚ ਜਾਰਜੀਆ ‘ਚ ਮੁਸ਼ਕਲ ਨਾਲ ਹੀ  ਜਿੱਤ ਹਾਸਲ ਕੀਤੀ ਸੀ।  ਹਾਲਾਂਕਿ, ਟਰੰਪ ਦੀ ਜਿੱਤ ਇਹ ਸਾਬਤ ਕਰਦੀ ਹੈ ਕਿ ਜਾਰਜੀਆ ਦਾ ਹਾਲੇ ਵੀ ਰਿਪਬਲਿਕਨ ਵੱਲ ਝੁਕਾਅ ਹੈ।

ਟਰੰਪ ਫਲੋਰੀਡਾ ਦੇ ਪਾਮ ਬੀਚ ਕਾਉਂਟੀ ਕਨਵੈਨਸ਼ਨ ਸੈਂਟਰ ਵਿਖੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਸਕਦੇ ਹਨ। ਟਰੰਪ ਨੇ ਮੰਗਲਵਾਰ ਨੂੰ ਜਾਰਜੀਆ ਅਤੇ ਉੱਤਰੀ ਕੈਰੋਲੀਨਾ ‘ਤੇ ਜਿੱਤ ਦਰਜ ਕੀਤੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment