Home / News / ਕੈਲੀਫੋਰਨੀਆ ‘ਚ ਹੈਲੀਕਾਪਟਰ ਹਾਦਸਾਗ੍ਰਸਤ, ਚਾਰ ਲੋਕਾਂ ਦੀ ਮੌਤ

ਕੈਲੀਫੋਰਨੀਆ ‘ਚ ਹੈਲੀਕਾਪਟਰ ਹਾਦਸਾਗ੍ਰਸਤ, ਚਾਰ ਲੋਕਾਂ ਦੀ ਮੌਤ

ਕੈਲੀਫੋਰਨੀਆ : ਅਮਰੀਕਾ ਦੇ ਸੂਬੇ ਕੈਲੀਫੋਰਨੀਆ ‘ਚ ਸਥਿਤ ਕੋਲੁਸਾ ਕਾਊਂਟੀ ਵਿਖੇ ਹੈਲੀਕਾਪਟਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਸ਼ੈਰਿਫ ਵਿਭਾਗ ਨੇ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ। ਫਿਲਹਾਲ ਇਸ ਹਾਦਸੇ ਦੇ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ ਤੇ ਅਧਿਕਾਰੀਆਂ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਯੂਐੱਸ ਫੈਡਰਲ ਏਵੀਏਸ਼ਨ ਐਡਮਿਨੀਸਟ੍ਰੇਸ਼ਨ ਮੁਤਾਬਕ, ਰੌਬਿਨਸਨ R66 ਹੈਲੀਕਾਪਟਰ ਦੁਪਹਿਰੇ ਲਗਭਗ 1.15 ਵਜੇ ਹਾਦਸਾਗ੍ਰਸਤ ਹੋ ਗਿਆ। ਸਥਾਨਕ ਸਮੇਂ ਅਨੁਸਾਰ ਸੈਕ੍ਰਾਮੈਂਟੋ ਦੇ ਉੱਤਰ ‘ਚ ਕਾਊਂਟੀ ਦੇ ਇਕ ਦੂਰ ਸਥਿਤ ਇਲਾਕੇ ‘ਚ ਇਹ ਹਾਦਸਾ ਵਾਪਰਿਆ।

ਕੋਲੁਸਾ ਕਾਊਂਟੀ ਸ਼ੈਰਿਫ ਵਿਭਾਗ ਨੇ ਸੈਨ ਫਰਾਂਸਿਸਕੋ ਕ੍ਰੌਨੀਕਲ ਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਹਾਦਸੇ ‘ਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਗਈ। ਯੂਐੱਸ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਮੁਤਾਬਕ, ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਕੈਨੇਡਾ ‘ਚ ਪੱਕੇ ਹੋਣ ਦੀ ਉਡੀਕ ਕਰ ਰਹੇ ਪਰਵਾਸੀਆਂ ਲਈ ਆਈ ਵੱਡੀ ਖੁਸ਼ੀ ਦੀ ਖਬਰ

ਓਟਵਾ: ਕੈਨੇਡਾ ‘ਚ ਲੰਬੇ ਸਮੇਂ ਤੋਂ ਪੀ.ਆਰ. ਦੀ ਉਡੀਕ ਕਰ ਰਹੇ ਪਰਵਾਸੀਆਂ ਲਈ ਖੁਸ਼ੀ ਦੀ …

Leave a Reply

Your email address will not be published.