ਕੋਰੋਨਾਵਾਇਰਸ : ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵਾਇਰਸ ਨਾਲ 34 ਮੌਤਾਂ, 2400 ਤੋਂ ਵੱਧ ਸੰਕਰਮਿਤ

TeamGlobalPunjab
2 Min Read

ਇਸਲਾਮਾਬਾਦ : ਪੂਰੀ ਦੁਨੀਆ ਲਈ ਇੱਕ ਵੱਡਾ ਖਤਰਾ ਬਣ ਚੁੱਕੀ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਮਹਾਂਮਾਰੀ ਨਾਲ ਹੁਣ ਤੱਕ ਵਿਸ਼ਵ ਪੱਧਰ ‘ਤੇ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਕੋਰੋਨਾ ਮਹਾਂਮਾਰੀ ਦਿਨ ਪ੍ਰਤੀ ਦਿਨ ਆਪਣੇ ਪੈਰ ਪਸਾਰ ਰਹੀ ਹੈ। ਪਾਕਿਸਤਾਨ ਵਿੱਚ ਕੋਰੋਨਾ ਦੇ ਹੁਣ ਤੱਕ 2400 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ 34 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ 107 ਲੋਕ ਠੀਕ ਵੀ ਹੋਏ ਹਨ। ਪਾਕਿਸਤਾਨ ਦਾ ਸਿੰਧ ਪ੍ਰਾਂਤ ਇਸ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸਿੰਧ ਵਿੱਚ ਕੋਰੋਨਾ ਦੇ ਲਗਭਗ 783 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬਲੋਚੀਸਤਾਨ ਵਿੱਚ 169 ਲੋਕ ਕੋਰੋਨਾ ਨਾਲ ਪੀੜਤ ਹਨ।

ਇਸ ਦੇ ਨਾਲ ਹੀ ਪਾਕਿਸਤਾਨ, ਭਾਰਤ, ਮਲੇਸ਼ੀਆ ਸਮੇਤ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਨੂੰ ਫੈਲਾਣ ਵਿੱਚ ਜ਼ਿੰਮੇਵਾਰ ਤਬੀਲਗੀ ਜਮਾਤ ਦੇ ਮੈਂਬਰਾਂ ਨੇ ਇਸਲਾਮਾਬਾਦ ਦੀ ਨੀਂਦ ਉਡਾ ਦਿੱਤੀ ਹੈ। ਪਾਕਿਸਤਾਨੀ ਅਧਿਕਾਰੀਆਂ ਵੱਲੋਂ ਤਬਲੀਗੀ ਜਮਾਤ ਦੇ 41,000 ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਪਿਛਲੇ ਮਹੀਨੇ ਲਾਹੌਰ ਵਿੱਚ ਹੋਏ ਇਜਤਿਮਾ ਵਿੱਚ ਸ਼ਾਮਲ ਹੋਏ ਸਨ।

ਜਿਸ ਦੇ ਚੱਲਦਿਆਂ ਪਾਕਿਸਤਾਨ ਨੇ ਸਿੰਧ ਪ੍ਰਾਂਤ ਵਿਚ ਤਬਲੀਗੀ ਜਮਾਤ ਦੇ 94 ਲੋਕ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਤਬਲਗੀ ਜਮਾਤ ਵਿੱਚ ਸ਼ਾਮਿਲ 453 ਵਿਦੇਸ਼ੀ ਸਿੰਧ ਆਏ ਸਨ। ਜਿਨ੍ਹਾਂ  ਨੂੰ ਅਲੱਗ-ਅਲੱਗ ਥਾਵਾਂ ‘ਤੇ ਕੁਆਰਟਾਇਨ (Quarantine) ਕੀਤਾ ਗਿਆ ਹੈ। ਇਨ੍ਹਾਂ ਵਿਦੇਸ਼ੀ ਲੋਕਾਂ ਵਿਚ ਚੀਨ, ਇੰਡੋਨੇਸ਼ੀਆ, ਨਾਈਜੀਰੀਆ, ਅਫਗਾਨਿਸਤਾਨ, ਤੁਰਕੀ ਅਤੇ ਹੋਰ ਦੇਸ਼ਾਂ ਦੇ ਜਮਾਤੀ ਸ਼ਾਮਲ ਹਨ। ਇਥੋਂ ਤਕ ਕਿ ਰਾਜਧਾਨੀ ਇਸਲਾਮਾਬਾਦ ਵਿੱਚ ਵੀ ਤਬਲੀਗੀ ਜਮਾਤ ਦੇ ਘੱਟੋ-ਘੱਟ 17 ਲੋਕ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।

ਜ਼ਿਕਰਯੋਗ ਹੈ ਕਿ ਵਿਸ਼ਵ ਪੱਧਰ ‘ਤੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਹੁਣ ਤੱਕ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 9 ਲੱਖ 80 ਹਜ਼ਾਰ ਤੋੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਹਨ। ਅਮਰੀਕਾ ਵਿੱਚ ਕੋਰੋਨਾ ਦੇ 2 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ 6 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ ਕੋਰੋਨਾ ਨਾਲ 1169 ਲੋਕਾਂ ਦੀ ਮੌਤ ਹੋਈ ਹੈ।

- Advertisement -

Share this Article
Leave a comment