ਅੱਜ ਵੀ ਇਸ ਗੁਫਾ ‘ਚ ਮੌਜੂਦ ਹੈ ਰਾਵਣ ਦੀ ਦੇਹ, ਹਜ਼ਾਰਾਂ ਸਾਲ ਬਾਅਦ ਹੋਇਆ ਖੁਲਾਸਾ

TeamGlobalPunjab
3 Min Read

ਰਾਮਾਇਣ ਨਾਲ ਜੁੜ੍ਹੇ ਇਤਿਹਾਸ ਵਾਰੇ ਜਾਣਨ ਦੀ ਉਤਸੁਕਤਾ ਹਰ ਕਿਸੇ ਨੂੰ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਸ੍ਰੀਲੰਕਾ ‘ਚ ਅੱਜ ਵੀ ਰਾਮਾਇਣ ਨਾਲ ਜੁੜੇ ਕਈ ਇਤਿਹਾਸਿਕ ਸਥਾਨ ਮੌਜੂਦ ਹਨ, ਜਿਨ੍ਹਾਂ ਦੇ ਵਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ। ਇਹ ਥਾਂਵਾਂ ਭਗਵਾਨ ਸ੍ਰੀ ਰਾਮ ਤੇ ਰਾਵਣ ਨਾਲ ਜੁੜੀਆਂ ਕਈ ਸੱਚਾਈਆਂ ਬਿਆਨ ਕਰਦੀਆਂ ਹਨ।

ਇੱਕ ਰਿਸਰਚ ਦੇ ਮੁਤਾਬਕ ਪੁਰਾਤੱਤਵ ਵਿਗਿਆਨੀਆਂ ਨੇ ਸ੍ਰੀਲੰਕਾ ‘ਚ 50 ਤੋਂ ਜ਼ਿਆਦਾ ਅਜਿਹੇ ਸਥਾਨਾਂ ਨੂੰ ਲੱਭਣ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਦਾ ਸੰਬੰਧ ਰਾਮਾਇਣ ਕਾਲ ਨਾਲ ਹੈ। ਇਸ ਰਿਸਰਚ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਰਾਵਣ ਦਾ ਮ੍ਰਿਤਕ ਸਰੀਰ ਅੱਜ ਵੀ ਇੱਕ ਗੁਫਾ ਵਿੱਚ ਮੌਜੂਦ ਹੈ। ਇਹ ਗੁਫਾ ਸ੍ਰੀਲੰਕਾ ਦੇ ਰੈਗਲਾ ਦੇ ਸੰਘਣੇ ਜੰਗਲਾਂ ਵਿੱਚ ਸਥਿਤ ਹੈ ।

ਹਾਲਾਂਕਿ ਰਾਵਣ ਦੀ ਮੌਤ ਕਦੋਂ ਹੋਈ ਸੀ ਇਸ ਦਾ ਕੋਈ ਪ੍ਰਮਾਣ ਮੌਜੂਦ ਨਹੀਂ ਹੈ ਪਰ ਦੱਸਿਆ ਜਾਂਦਾ ਹੈ ਕਿ ਸ੍ਰੀ ਰਾਮ ਦੇ ਹੱਥੋਂ ਉਸ ਦੀ ਹੱਤਿਆ ਨੂੰ 10 ਹਜ਼ਾਰ ਸਾਲ ਤੋਂ ਵੀ ਜ਼ਿਆਦਾ ਹੋ ਗਏ ਹਨ।

ਕਿਹਾ ਜਾਂਦਾ ਹੈ ਕਿ ਰੈਗਲਾ ਦੇ ਜੰਗਲਾਂ ਵਿੱਚ 8 ਹਜ਼ਾਰ ਫੁੱਟ ਦੀ ਉਚਾਈ ‘ਤੇ ਇੱਕ ਗੁਫਾ ਮੌਜੂਦ ਹੈ, ਜਿੱਥੇ ਰਾਵਣ ਦੇ ਸਰੀਰ ਨੂੰ ਮਮੀ ਬਣਾ ਕੇ ਇੱਕ ਤਾਬੂਤ ‘ਚ ਰੱਖਿਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਤਾਬੂਤ ‘ਤੇ ਇੱਕ ਖਾਸ ਕਿਸਮ ਦਾ ਲੇਪ ਲਗਾਇਆ ਗਿਆ ਹੈ, ਜਿਸ ਦੀ ਵਜ੍ਹਾ ਕਾਰਨ ਹਜ਼ਾਰਾਂ ਸਾਲ ਤੋਂ ਉਸੇ ਤਰ੍ਹਾਂ ਸੁਰੱਖਿਅਤ ਹੈ ।

ਸ੍ਰੀਲੰਕਾ ਦੇ ਇੰਟਰਨੈਸ਼ਨਲ ਰਮਾਇਣ ਰਿਸਰਚ ਸੈਂਟਰ ਵੱਲੋਂ ਕੀਤੀ ਗਈ ਰਿਸਰਚ ਦੇ ਮੁਤਾਬਕ ਜਿਸ ਤਾਬੂਤ ਵਿੱਚ ਰਾਵਣ ਦਾ ਸਰੀਰ ਰੱਖਿਆ ਹੋਇਆ ਹੈ, ਉਸਦੀ ਲੰਬਾਈ 18 ਫੁੱਟ ਤੇ ਚੋੜਾਈ 5 ਫੁੱਟ ਹੈ। ਕਿਹਾ ਜਾਂਦਾ ਹੈ ਕਿ ਇਸ ਤਾਬੂਤ ਦੇ ਹੇਠਾਂ ਰਾਵਣ ਦਾ ਬੇਸ਼ਕੀਮਤੀ ਖਜ਼ਾਨਾ ਵੀ ਦੱਬਿਆ ਹੋਇਆ ਹੈ, ਜਿਸ ਦੀ ਰਾਖੀ ਇੱਕ ਭਿਆਨਕ ਨਾਗ ਅਤੇ ਕਈ ਖੂੰਖਾਰ ਜਾਨਵਰ ਕਰਦੇ ਹਨ।

ਮਾਨਤਾਵਾਂ ਅਨੁਸਾਰ ਜਦੋਂ ਭਗਵਾਨ ਸ੍ਰੀਰਾਮ ਨੇ ਰਾਵਣ ਦਾ ਕਤਲ ਕੀਤਾ ਸੀ ਉਸ ਤੋਂ ਬਾਅਦ ਉਸ ਦੇ ਸਰੀਰ ਨੂੰ ਅੰਤਿਮ ਸੰਸਕਾਰ ਲਈ ਵਿਭੀਸ਼ਣ ਨੂੰ ਸੌਂਪ ਦਿੱਤਾ ਸੀ ਪਰ ਵਿਭੀਸ਼ਣ ਨੇ ਰਾਜਗੱਦੀ ਸੰਭਾਲਣ ਦੀ ਜਲਦੀ ‘ਚ ਰਾਵਣ ਦਾ ਸਰੀਰ ਉਸੇ ਤਰ੍ਹਾਂ ਹੀ ਛੱਡ ਦਿੱਤਾ ।

ਉਸ ਤੋਂ ਬਾਅਦ ਰਾਵਣ ਦੇ ਮ੍ਰਿਤਕ ਸਰੀਰ ਨੂੰ ਨਾਗਕੁਲ ਦੇ ਲੋਕ ਆਪਣੇ ਨਾਲ ਲੈ ਗਏ ਕਿਉਂਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਰਾਵਣ ਦੀ ਮੌਤ ਨਹੀਂ ਹੋਈ ਉਹ ਫਿਰ ਤੋਂ ਜ਼ਿੰਦਾ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਰਾਵਣ ਦੇ ਸਰੀਰ ਨੂੰ ਮਮੀ ਬਣਾ ਦਿੱਤਾ, ਤਾਂਕਿ ਉਹ ਸਾਲਾਂ ਤੱਕ ਸੁਰੱਖਿਅਤ ਰਹੇ।

ਰਿਸਰਚ ਵਿੱਚ ਉਸ ਥਾਂ ਦਾ ਵੀ ਖੁਲਾਸਾ ਕੀਤਾ ਗਿਆ ਹੈ ਜਿੱਥੇ ਰਾਵਣ ਦੀ ਅਸ਼ੋਕ ਵਾਟੀਕਾ ਸੀ ਤੇ ਜਿਥੇ ਰਾਵਣ ਦਾ ਜਹਾਜ਼ ਉਤਰਦਾ ਸੀ। ਇਸ ਤੋਂ ਇਲਾਵਾ ਰਿਸਰਚ ਵਿੱਚ ਹਨੁਮਾਨ ਦੇ ਪੈਰਾਂ ਦੇ ਨਿਸ਼ਾਨ ਮਿਲਣ ਦਾ ਵੀ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਇਸ ਸਾਰੀਆਂ ਚੀਜਾਂ ਦੀ ਪ੍ਰਮਾਣਿਕਤਾ ਹਾਲੇ ਤੱਕ ਸਿੱਧ ਨਹੀਂ ਹੋਈ ਹੈ।

Share this Article
Leave a comment