Home / North America / 2021 ‘ਚ ਨਾਸਾ ਦਾ ਬਜਟ ਵਧਾ ਕੇ 25 ਅਰਬ ਡਾਲਰ ਕਰਨਗੇ ਟਰੰਪ

2021 ‘ਚ ਨਾਸਾ ਦਾ ਬਜਟ ਵਧਾ ਕੇ 25 ਅਰਬ ਡਾਲਰ ਕਰਨਗੇ ਟਰੰਪ

ਵਾਸ਼ਿੰਗਟਨ: ਮਨੁੱਖ ਨੂੰ ਚੰਨ ਅਤੇ ਮੰਗਲ ‘ਤੇ ਪਹੁੰਚਾਉਣ ਦੀ ਪੁਲਾੜ ਏਜੰਸੀ ਨਾਸਾ ਦੀ ਕੋਸ਼ਿਸ਼ ਵਿੱਚ ਸਹਾਇਤਾ ਕਰਦੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਸਾ ਦਾ ਬਜਟ 2021 ਲਈ ਵਧਾ ਕੇ 25 ਅਰਬ ਡਾਲਰ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਹ ਰਾਸ਼ੀ ਨਾਸਾ ਦੇ ਵਰਤਮਾਨ ਫੰਡ ਤੋਂ 12 ਫ਼ੀਸਦੀ ਜ਼ਿਆਦਾ ਹੈ। ਇਸ ਦਾ ਲਗਭਗ ਅੱਧਾ ਭਾਗ ਮਨੁੱਖਾਂ ਨੂੰ ਚੰਨ ‘ਤੇ ਭੇਜਣ ਅਤੇ ਉਸ ਤੋਂ ਬਾਅਦ ਮੰਗਲ ‘ਤੇ ਭੇਜਣ ਲਈ ਹੈ।

ਨਾਸਾ ਦੇ ਪ੍ਰਬੰਧਕ ਜਿਮ ਬਰਿਡੈਨਸਟਾਈਨ (Jim Bridenstine) ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਰਾਸ਼ਟਰਪਤੀ ਡੋਨਲਡ ਟਰੰਪ ਦਾ ਨਾਸਾ ਲਈ 2021 ਦਾ ਬਜਟ 21ਵੀ ਸਦੀ ਦੀ ਖੋਜ ਅਤੇ ਪੜਤਾਲ ਲਈ ਉਚਿਤ ਹੈ। ਉਨ੍ਹਾਂ ਨੇ ਕਿਹਾ, ਰਾਸ਼ਟਰਪਤੀ ਦੇ ਬਜਟ ਵਿੱਚ ਨਾਸਾ ਲਈ 25 ਅਰਬ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਹੈ, ਜਿਸ ਦੇ ਨਾਲ ਏਜੰਸੀ ਦੇ ਵਿਗਿਆਨ, ਏਅਰੋਨਾਟਿਕਸ ਅਤੇ ਤਕਨੀਕੀ ਕਾਰਜ ਦੇ ਪੂਰੇ ਪ੍ਰੋਗਰਾਮ ਨੂੰ ਸਹਿਯੋਗ ਦਿੰਦੇ ਹੋਏ ਹਿਊਮਨ ਸਪੇਸ ਐਕਸਪਲੋਰੇਸ਼ਨ ਪ੍ਰੋਗਰਾਮ ਨੂੰ ਮਜਬੂਤ ਕੀਤਾ ਜਾ ਸਕੇ ।

ਤੁਹਾਨੂੰ ਦੱਸ ਦਈਏ ਕਿ ਨਾਸਾ ਆਪਣੇ ਆਰਟੇਮਿਸ ਪ੍ਰੋਗਰਾਮ ਅਨੁਸਾਰ 2024 ਤੱਕ ਚੰਨ ਦੇ ਦੱਖਣੀ ਪੋਲ ‘ਤੇ ਪੁਰਸ਼ ਅਤੇ ਪਹਿਲੀ ਮਹਿਲਾ ਨੂੰ ਉਤਾਰਨਾ ਚਾਹੁੰਦਾ ਹੈ। ਜਿਮ ਨੇ ਕਿਹਾ , ਇਸ ਬਜਟ ਨਾਲ ਅਸੀ ਮਜਬੂਤੀ ਨਾਲ ਉਸ ਰਸਤੇ ‘ਤੇ ਬਣੇ ਰਹਾਂਗੇ। ਬਜਟ ਪ੍ਰਸਤਾਵ ਵਿੱਚ ਤਿੰਨ ਅਰਬ ਡਾਲਰ ਹਿਊਮਨ ਲੈਂਡਿੰਗ ਸਿਸਟਮ ਦੇ ਵਿਕਾਸ ਲਈ ਮੰਗੇ ਗਏ ਹਨ।

Check Also

ਅਮਰੀਕਾ ‘ਚ 24 ਘੰਟੇ ਅੰਦਰ ਕੋਰੋਨਾ ਵਾਇਰਸ ਕਾਰਨ ਲਗਭਗ 1500 ਦੀ ਮੌਤ, 5000 ਤੋਂ ਜ਼ਿਆਦਾ ਦੀ ਹਾਲਤ ਗੰਭੀਰ

ਵਾਸ਼ਿੰਗਟਨ: ਕੋਰੋਨਾ ਵਾਇਰਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਹੀ ਹੈ। …

Leave a Reply

Your email address will not be published. Required fields are marked *