ਵਾਸ਼ਿੰਗਟਨ: ਦੁਨੀਆਭਰ ਵਿੱਚ ਕੋਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਅਮਰੀਕਾ ਅਤੇ ਚੀਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੀ ਕਈ ਵਾਰ ਚੀਨ ਨੂੰ ਬੁਰਾ ਭਲਾ ਸੁਣਾ ਚੁੱਕੇ ਹਨ ਤੇ ਇੱਕ ਵਾਰ ਫਿਰ ਤੋਂ ਸੋਮਵਾਰ ਨੂੰ ਟਰੰਪ ਨੇ ਚੀਨ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਟਰੰਪ ਨੇ ਇੱਕ ਟਵੀਟ ਕਰਦੇ ਹੋਏ ਕਿਹਾ ਚੀਨ ਨੇ ਅਮਰੀਕਾ ਅਤੇ ਪੂਰੀ ਦੁਨੀਆ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ।
China has caused great damage to the United States and the rest of the World!
— Donald J. Trump (@realDonaldTrump) July 6, 2020
ਦੋਵਾਂ ਦੇਸ਼ਾਂ ਵਿੱਚ ਆਰਥਿਕ ਪੱਧਰ ‘ਤੇ ਜੰਗ ਜਾਰੀ ਹੈ ਤਾਂ ਉੱਥੇ ਹੀ ਸਾਊਥ ਚਾਈਨਾ ਸੀ ਵਿੱਚ ਵੀ ਦੋਵਾਂ ਦੇਸ਼ਾਂ ਦੇ ਨੌਸੈਨਿਕ ਆਹਮਣੇ – ਸਾਹਮਣੇ ਹਨ। ਚੀਨ ਤੋਂ ਫੈਲੀ ਇਸ ਮਹਾਮਾਰੀ ਕਾਰਨ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਅਤੇ ਇਸ ਦੀ ਵਿਵਸਥਾ ਵੀ ਡਗਮਗਾ ਗਈ ਹੈ। ਇਹੀ ਕਾਰਨ ਹੈ ਕਿ ਟਰੰਪ ਲਗਾਤਾਰ ਚੀਨ ਦੀ ਆਲੋਚਨਾ ਕਰ ਰਹੇ ਹਨ। ਟਰੰਪ ਨੇ ਇਸ ਤੋਂ ਪਹਿਲਾਂ ਅਮਰੀਕਾ ਦੇ ਆਜ਼ਾਦੀ ਦਿਹਾੜੇ ‘ਤੇ ਕਿਹਾ ਸੀ ਕਿ ਜਦੋਂ ਕੁੱਝ ਦੇਸ਼ਾਂ ਤੋਂ ਅਮਰੀਕੀ ਖਜ਼ਾਨੇ ਵਿੱਚ ਖਰਬਾਂ ਡਾਲਰ ਆ ਰਿਹਾ ਸੀ, ਉਸੇ ਵੇਲੇ ਦੇਸ਼ ਚੀਨ ਤੋਂ ਆਏ ਵਾਇਰਸ ਨਾਲ ਪ੍ਰਭਾਵਿਤ ਹੋ ਗਿਆ।
ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ, ਅਮਰੀਕਾ ਵਿੱਚ ਗਾਉਨ, ਮਾਸਕ ਅਤੇ ਸਰਜਿਕਲ ਸਮਾਨ ਬਣ ਰਿਹਾ ਹੈ ਜੋ ਪਹਿਲਾਂ ਸਿਰਫ ਵਿਦੇਸ਼ੀ ਜ਼ਮੀਨ ਖਾਸਤੌਰ ‘ਤੇ ਚੀਨ ਵਿੱਚ ਬਣਦੇ ਸਨ, ਜਿੱਥੋਂ ਇਹ ਵਾਇਰਸ ਅਤੇ ਹੋਰ ਚੀਜ਼ਾਂ ਆਈਆਂ। ਚੀਨ ਨੇ ਇਸ ਬੀਮਾਰੀ ਨੂੰ ਲੁਕਾਇਆ ਜਿਸ ਨਾਲ ਇਹ ਪੂਰੀ ਦੁਨੀਆ ਵਿੱਚ ਫੈਲ ਗਈ। ਚੀਨ ਨੂੰ ਇਸ ਲਈ ਨਿਸ਼ਚਿਤ ਰੂਪ ਨਾਲ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।